ਵਕੀਲ ਮਹਿਰੋਂ, ਮੋਗਾ : ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀਐੱਲਐੱਫ) ਦੇ ਕਿੰਡਰਗਾਰਟਨ ਵਿੰਗ ਦੇ ਬੱਚਿਆਂ ਨੂੰ ਸੀਨੀਅਰ ਸਕੂਲ ਦਾ ਦੌਰਾ ਕਰਵਾ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਗਿਆ। ਪਿ੍ਰੰਸੀਪਲ ਸਮਿ੍ਤੀ ਭੱਲਾ ਨੇ ਦੱਸਿਆ ਕਿ ਅੱਜ ਕਿੰਡਰਗਾਰਟਨ ਵਿੰਗ ਦੇ ਬੱਚਿਆਂ ਨੂੰ ਸਕੂਲ ਦੀ ਸਾਇੰਸ, ਮੈਥ, ਬਾਈਓਲਾਜੀ ਅਤੇ ਹੋਰਨਾਂ ਲੈਬਾਂ ਦਾ ਦੌਰਾ ਕਰਵਾਇਆ ਗਿਆ ਅਤੇ ਉੱਥੇ ਅਧਿਆਪਕਾਂ ਨੇ ਬੱਚਿਆਂ ਨੂੰ ਕੁੱਝ ਜ਼ਰੂਰੀ ਜਾਣਕਾਰੀ ਪ੍ਰਦਾਨ ਕੀਤੀ।

ਇਸ ਮੌਕੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ, ਚੇਅਰਪਰਸਨ ਡਾ. ਮੁਸਕਾਨ ਗਰਗ, ਪਿ੍ਰੰਸੀਪਲ ਸਮਿ੍ਤੀ ਭੱਲਾ, ਡੀਨ ਜੈ ਸਿੰਘ ਰਾਜਪੂਤ, ਮੁੱਖ ਟੀਚਰ ਰੇਖਾ ਪਾਸੀ, ਐਕਟੀਵਿਟੀ ਇੰਚਾਰਜ ਹਰਪ੍ਰਰੀਤ ਕੌਰ ਅਤੇ ਹੋਰਨਾਂ ਅਧਿਆਪਕਾਂ ਨੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ।