22 ਅਕਤੂਬਰ ਨੂੰ ਪੱਕੇ ਮੋਰਚੇ 'ਚ ਪਹੁੰਚਣ ਦਾ ਸੱਦਾ

ਕੈਪਸ਼ਨ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮੀਟਿੰਗ ਦੌਰਾਨ।

ਨੰਬਰ : 20 ਮੋਗਾ 13 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਸਾਂਝੀ ਚਲਾਈ ਮੁਹਿੰਮ ਅਧੀਨ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਬਰਨਾਲਾ ਜੇਲ੍ਹ ਅੱਗੇ ਲੱਗੇ ਪੱਕੇ ਮੋਰਚੇ ਵਿੱਚ 22 ਅਕਤੂਬਰ ਨੂੰ ਨੌਜਵਾਨ ਵਿਦਿਆਰਥੀਆਂ ਦੇ ਹੋ ਰਹੇ ਵਿਸ਼ਾਲ ਇਕੱਠ ਦੀ ਤਿਆਰੀ ਵਜੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ, ਭਾਗੀਕੇ, ਸੈਦੋ, ਤਖਤੂਪੁਰਾ, ਬਿਲਾਸਪੁਰ, ਰਾਮਾ, ਕੁੱਸਾ, ਮੀਨੀਆਂ, ਬੋਡੇ, ਨਿਹਾਲ ਸਿੰਘ ਵਾਲਾ, ਖਾਈ, ਪੱਤੋ ਆਦਿ ਵਿੱਚ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਮੀÎਟਿੰਗਾਂ ਕਰਵਾਈਆਂ ਗਈਆਂ।

ਇਸ ਮੌਕੇ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਦੇ ਗੁਰਮੱਖ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਮਨਜੀਤ ਧਨੇਰ ਜਿਸ ਕਤਲ ਕੇਸ ਦੀ ਵਜ੍ਹਾ ਕਰਕੇ ਬਰਨਾਲਾ ਜੇਲ੍ਹ ਵਿੱਚ ਉਮਰ ਕੈਦ ਭੁਗਤ ਰਿਹਾ ਹੈ, ਉਹ ਉਸ ਨੇ ਨਹੀਂ ਕੀਤਾ ਉਸ ਨੂੰ ਜਾਣਬੂੱਝ ਕੇ ਨਾਜਾਇਜ਼ ਫਸਾਇਆ ਗਿਆ ਹੈ। ਕਿਉਂਕਿ ਸਮੇਂ ਤੇ ਪੁਲਿਸ ਸਿਆਸੀ ਗੁੰਡਾ ਗਠਜੋੜ ਨੇ ਫਸਾਇਆ ਹੈ। ਮੁਲਜ਼ਮ ਇਸ ਕਤਲ ਕੇਸ ਦੀ ਸਜ਼ਾ ਕੱਟ ਕੇ ਬਾਹਰ ਆ ਗਏ ਹਨ। ਪਰ ਮਨਜੀਤ ਧਨੇਰ ਅਜੇ ਤੱਕ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਪੰਜਾਬ ਦੀ ਜਵਾਨੀ ਨੂੰ ਅਪੀਲ ਕੀਤੀ ਕਿ 22 ਅਕਤੂਬਰ ਨੂੰ ਬਰਨਾਲੇ ਜੇਲ੍ਹ ਮੁਹਰੇ ਕਾਫਲੇ ਬੰਨ ਕੇ ਆਓ।

ਮੀਟਿੰਗ ਨੂੰ ਨੌਜਵਾਨ ਆਗੂ ਕਰਮਾ ਰਾਮਾ, ਬੀਕੇਯੂ ਏਕਤਾ ਉਗਰਾਹਾਂ ਦੇ ਅਮਰਜੀਤ ਸੈਦੋਕੇ, ਗੁਰਚਰਨ ਰਾਮਾ, ਬੂਟਾ ਭਾਗੀਕੇ, ਜੰਗੀਰ ਹਿੰਮਤਪੁਰਾ, ਸੁਦਾਗਰ ਘਾਲੀ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਦਰਸਨ ਸਿੰਘ ਹਿੰਮਤਪੁਰਾ ਨੇ ਵੀ ਸੰਬੋਧਨ ਕੀਤਾ।