ਕੈਪਸ਼ਨ : ਬਲੂਮਿੰਗ ਬਡਜ਼ ਸਕੂਲ ਮੋਗਾ 'ਚ ਇੰਡੀਅਨ ਏਅਰ ਫੋਰਸ ਡੇ ਮਨਾਉਣ ਸਮੇਂ ਬੱਚੇ।

ਨੰਬਰ : 10 ਮੋਗਾ 2 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਿਸ਼ੇਸ਼ ਸਭਾ ਆਯੋਜਿਤ ਕੀਤੀ ਗਈ। ਜਿਸ ਦੌਰਾਨ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਗਿਆ। ਸਕੂਲੀ ਵਿਦਿਆਰਥੀਆਂ ਵੱਲੋਂ ਇਸ ਸਬੰਧੀ ਚਾਰਟ ਅਤੇ ਆਰਟੀਕਲ, ਸਪੀਚ ਆਦਿ ਪੇਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਵਾਯੂ ਜਹਾਜ਼ ਦੀ ਸਹਾਇਤਾ ਨਾਲ ਹਵਾਈ ਸੁਰੱਖਿਆ ਅਤੇ ਵਾਯੂ ਪਹਿਰੇਦਾਰੀ ਦਾ ਮਹੱਤਵਪੂਰਨ ਕੰਮ ਦੇਸ਼ ਲਈ ਕਰਦਾ ਹੈ। ਸੰਨ 1990 ਵਿੱਚ ਮਹਿਲਾਵਾਂ ਨੇ ਵੀ ਵਾਯੂ ਸੈਨਾ ਵਿੱਚ ਸ਼ਾਮਿਲ ਹੋਣ ਦਾ ਨਿਰਣੈ ਲਿਆ ਅਤੇ ਭਾਰਤੀ ਵਾਯੂ ਸੈਨਾ ਵਿੱਚ ਮਹਿਲਾਵਾਂ ਨੇ ਵੀ ਆਪਣਾ ਬਹੁਤ ਯੋਗਦਾਨ ਦਿੱਤਾ। ਇਸ ਮੌਕੇ ਸਕੂਲ ਪਿ੍ਰੰਸੀਪਲ ਮੈਡਮ ਹਮੀਲੀਆ ਰਾਣੀ ਨੇ ਉਚੇਚੇ ਤੌਰ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਵਾਯੂ ਸੈਨਾ ਨੂੰ ਅਧਿਕਾਰਤ ਤੌਰ ਤੇ 8 ਅਕਤੂਬਰ 1932 ਨੂੰ ਬਿਟਿ੍ਸ ਸਾਮਰਾਜ ਦੁਆਰਾ ਸਥਾਪਿਤ ਕੀਤਾ ਗਿਆ। ਭਾਰਤ ਵਿੱਚ ਲਗਭਗ 24000 ਕਿਲੋਮੀਟਰ ਅੰਤਰ ਰਾਸ਼ਟਰੀ ਸੀਮਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਵਾਯੂ ਸੈਨਾ ਬਾਖੂਬੀ ਨਿਭਾਉਂਦਾ ਹੈ।