ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗਰੀਨ ਵੈਲੀ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਬੱਚਿਆਂ ਨੇ ਕੇਸਰੀ, ਹਰੇ ਤੇ ਚਿੱਟੇ ਰੰਗ ਦੇ ਬੈਚ ਲਗਾਏ ਅਤੇ ਅਧਿਆਪਕ ਵੀ ਇਨ੍ਹਾਂ ਰੰਗਾਂ ਦੀ ਪੌਸ਼ਾਕ 'ਚ ਆਏ ਜੋ ਕਿ ਦੇਸ਼ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪ੍ਰਗਟ ਕਰ ਰਹੇ ਸਨ।

ਇਸ ਮੌਕੇ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾ, ਗੀਤ ਤੇ ਡਾਂਸ ਪੇਸ਼ ਕੀਤਾ ਗਿਆ। ਅਧਿਆਪਕ ਰਾਜਦੀਪ ਸਿੰਘ ਵੱਲੋਂ ਇਸ ਦਿਨ ਨਾਲ ਸਬੰਧਿਤ ਭਾਸ਼ਣ ਦਿੱਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਭਵਨਦੀਪ ਕੌਰ ਨੇ ਨਿਭਾਈ। ਸਕੂਲ ਦੇ ਡਾਂਸ ਅਧਿਆਪਕ ਲਵਿਸ਼ ਸੱਭਰਵਾਲ ਵੱਲੋਂ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਇਸ ਸਮੇਂ ਸਲਿਲ ਹਾਊਸ ਦੇ ਇੰਚਾਰਜ ਪੂਨਮ ਗੋਇਲ, ਡਾਂਸ ਅਧਿਆਪਕ ਜੋਤੀ ਨੇ ਵੀ ਹਰ ਕੰਮ 'ਚ ਵਧੀਆ ਭੂਮਿਕਾ ਨਿਭਾਈ।

ਇਸ ਮੌਕੇ ਸਕੂਲ ਦੇ ਚੇਅਰਮੈਨ ਜਤਿੰਦਰ ਗਰਗ, ਮੈਨੇਜਰ ਅਨੀਤਾ ਗਰਗ, ਪਿ੍ਰੰਸੀਪਲ ਇੰਦੂ ਅਰੋੜਾ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਅਤੇ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੱਤੀ।