ਕਾਕਾ ਰਾਮੂੰਵਾਲਾ, ਚੜਿੱਕ :

ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਮੂੰਵਾਲਾ ਨਵਾਂ ਵਿਖੇ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਪਿੰ੍ਸੀਪਲ ਰਾਜੇਸ਼ਪਾਲ ਅਰੋੜਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮੇਂ ਪਿੰ੍ਸੀਪਲ ਰਾਜੇਸ਼ਪਾਲ ਅਰੋੜਾ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਤੇ ਹੋਰ ਦੇਸ਼ ਭਗਤੀ ਦੇ ਗੀਤ ਗਾਏ ਗਏ। ਇਸ ਮੌਕੇ ਆਪ ਆਗੂ ਗੁਰਵਿੰਦਰ ਗਿੱਲ, ਗੁਰਮੀਤ ਸਿੰਘ ਕਾਕਾ ਨੰਬਰਦਾਰ, ਕੁਲਵਿੰਦਰ ਸਿੰਘ ਖਾਲਸਾ ਪ੍ਰਧਾਨ ਸੇਵਾ ਕਮੇਟੀ, ਪਿੰਦਰ ਗਿੱਲ, ਗੁਰਵੀਰ ਸਿੰਘ, ਸੁਖਪ੍ਰਰੀਤ ਪੀਤਾ ਤੇ ਸਟਾਫ ਲੈਕ. ਸਤਪਾਲ ਸਿੰਘ, ਕਿਰਨਜੀਤ ਕੌਰ, ਸ਼ਵੇਤਾ ਅਰੋੜਾ, ਗੁਰਵਿੰਦਰ ਕੌਰ, ਕਰਮਪਾਲ ਮੈਡਮ, ਨਸੀਬ ਬੀਬੀ, ਹਰਜਿੰਦਰਪਾਲ ਸਿੰਘ, ਗੁਰਮੀਤ ਸਿੰਘ, ਪੇਮਿੰਦਰ ਕੋਰ, ਗੁਰਵਿੰਦਰ ਕੌਰ ਬਰਾੜ, ਗੁਰਪ੍ਰਰੀਤ ਸਿੰਘ, ਸਰਬਜੀਤ ਸਿੰਘ, ਸਤਵੰਤ ਕੌਰ, ਰਿਚਾ ਸਿੰਗਲਾ, ਮਨਦੀਪ ਸਿੰਘ ਹਾਜਰ ਸਨ।