ਪਵਨ ਗਰਗ, ਬਾਘਾਪੁਰਾਣਾ : ਕਾਂਗਰਸ ਪਾਰਟੀ ਲਈ ਜ਼ਿਲ੍ਹੇ ਭਰ 'ਚ ਉਮੀਦਵਾਰਾਂ ਦਾ ਵਿਰੋਧ ਜਾਰੀ ਹੈ। ਬਾਘਾਪੁਰਾਣਾ 'ਚ ਵੀ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਵਿਰੋਧ ਕਰਦਿਆਂ ਪਾਰਟੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਭੋਲਾ ਸਿੰਘ ਬਰਾੜ ਸਮੇਤ ਸੈਂਕੜੇ ਬਾਘਾਪੁਰਾਣਾ ਤੋਂ ਸਾਥੀਆਂ ਸਮੇਤ ਅਸਤੀਫੇ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭੋਲਾ ਸਿੰਘ ਬਰਾੜ ਬਾਘਾਪੁਰਾਣਾ ਤੋਂ ਕਾਂਗਰਸ ਦਾਅਵੇਦਾਰਾਂ ਚੋਂ ਇਕ ਸਨ। ਉਹਨਾਂ ਪਿਛਲੇ ਦਿਨੀ ਸਮਾਧ ਭਾਈ ਵਿਖੇ ਹਲਕੇ ਦਾ ਭਾਰੀ ਇਕੱਠ ਵੀ ਕੀਤਾ ਸੀ।

Posted By: Ramanjit Kaur