ਗੁਰਮੀਤ ਸਿੰਘ ਮਾਨ, ਕਿਸ਼ਨਪੁਰਾ ਕਲਾਂ : ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਯੂਥ ਪ੍ਰਧਾਨ ਰਵਿੰਦਰ ਸਿੰਘ ਰਵੀ ਦੀ ਅਗਵਾਈ ਹੇਠ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਨੌਜਵਾਨ ਵਲੰਟੀਅਰ ਤੇ ਉੱਘੇ ਕਾਰੋਬਾਰੀ ਪਿੰ੍ਸ ਚਾਵਲਾ ਨੂੰ ਯੂਥ ਵਿੰਗ ਸਰਕਲ ਕਿਸ਼ਨਪੁਰਾ ਕਲਾਂ ਦਾ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਸਮਾਜ ਸੇਵੀ ਪਰਿਵਾਰ ਯਸ਼ਪਾਲ ਚਾਵਲਾ ਕਰਿਆਨੇ ਵਾਲਿਆਂ ਦੇ ਘਰ ਪਹੁੰਚੇ ਟਰੱਕ ਯੂਨੀਅਨ ਧਰਮਕੋਟ ਦੇ ਪ੍ਰਧਾਨ ਸਤਵੀਰ ਸਿੰਘ ਸੱਤੀ ਜਲਾਲਾਬਾਦ ਨੇ ਪਿੰ੍ਸ ਚਾਵਲਾ ਨੂੰ ਫੁੱਲਾਂ ਦਾ ਹਾਰ ਅਤੇ ਸਿਰੋਪਾਓ ਦੇ ਕੇ ਪਾਰਟੀ ਦੀ ਨਵੀਂ ਜ਼ਿੰਮੇਵਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਰਵੀ ਅਤੇ ਪ੍ਰਧਾਨ ਸੱਤੀ ਜਲਾਲਾਬਾਦ ਨੇ ਆਖਿਆ ਕਿ ਪਾਰਟੀ ਦੀਆਂ ਸਰਗਰਮੀਆਂ ਨੂੰ ਲੋਕਾਂ ਤਕ ਪਹੁੰਚਾਉਣ ਅਤੇ ਵਫ਼ਾਦਾਰੀ ਨਾਲ ਮਿਹਨਤ ਕਰਨ ਵਾਲੇ ਵਲੰਟੀਅਰਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਹਲਕਾ ਵਿਧਾਇਕ ਲਾਡੀ ਢੋਸ ਦੇ ਅਤਿ ਨੇੜਲੇ ਵਿਸ਼ਵਾਸ਼ਪਾਤਰ ਨੌਜਵਾਨ ਆਗੂ ਪਿੰ੍ਸ ਚਾਵਲਾ ਨੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਰਵਿੰਦਰ ਰਵੀ, ਸਰਕਲ ਮਹਿਣਾ ਯੂਥ ਪ੍ਰਧਾਨ ਕਰਨ ਜਲਾਲਾਬਾਦ, ਸਾਬਕਾ ਸਰਪੰਚ ਗੁਗੂ ਦਾਤਾ, ਸਰਕਲ ਨਸੀਰੇਵਾਲ ਪ੍ਰਧਾਨ ਗੁਰਪ੍ਰਰੀਤ ਸਿੰਘ, ਕਲੱਬ ਪ੍ਰਧਾਨ ਮੇਹਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਲਵਲੀ ਮਾਨ, ਸਾਬਕਾ ਸਰਪੰਚ ਭਿੰਦਾ ਚੱਕ ਕੰਨੀਆ, ਅਵਤਾਰ ਸਿੰਘ ਮਾਨ, ਜਗਤਾਰ ਸਿੰਘ ਸਮਾਜ ਸੇਵੀ, ਭਗਵਾਨ ਸਿੰਘ, ਕਸਤੂਰੀ ਚਾਵਲਾ, ਟੀਟੂ ਚਾਵਲਾ, ਨਿਰਮਲ ਸਿੰਘ ਅੌਲਖ, ਗੋਲੂ ਮਾਨ, ਹਰਮਨ ਮਾਨ, ਦਵਿੰਦਰ ਸਿੰਘ ਕਾਨ੍ਹੇ ਕਾ, ਦੇਵ ਸਿੰਘ, ਗੋਰਾ ਮਾਨ, ਖੀਰਾ ਮਾਨ, ਸੱਤਾ ਮਾਨ, ਮਨਜੀਤ ਮਾਨ, ਫੌਜੀ ਬਲਜਿੰਦਰ ਸਿੰਘ, ਚੌਕੀ ਇੰਚਾਰਜ ਰਘਵਿੰਦਰ ਧੀਰ, ਮੁਨਸ਼ੀ ਵਿਸ਼ਾਲ ਸਿੰਘ, ਗੁਰਮੀਤ ਨੰਬਰਦਾਰ, ਜੱਸੀ ਨਿੱਝਰ, ਰਾਜੂ ਬੋਗੇ ਕਾ, ਜੱਸੀ ਮਾਨ, ਸਰਬਜੀਤ ਸਿੰਘ ਮਿੱਠੂ, ਸੁਰਿੰਦਰ ਖੋਸਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।