ਹਰਿੰਦਰ ਭੱਲਾ, ਬਾਘਾਪੁਰਾਣਾ : ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੇ ਨੰਨ੍ਹੀ ਬੱਚੀ ਤੇ ਉਸ ਦੇ ਬਾਪ ਨੂੰ ਦਰੜਿਆ, ਇਸ ਕਾਰਨ ਬਾਪ ਫੱਟੜ ਹੋ ਗਿਆ ਤੇ ਨੰਨ੍ਹੀ ਧੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਬੱਚੀ ਦੇ ਦਾਦਾ ਨਾਜਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਦੀਪ ਆਪਣੀ ਧੀ ਨਾਲ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਸੰਗਤਪੁਰਾ ਰੋਡ 'ਤੇ ਸੈਰ ਕਰ ਰਹੇ ਸਨ ਤਾਂ ਸਮਾਧ ਭਾਈ ਦੀ ਤਰਫੋਂ ਮੋਟਰਸਾਈਕਲ ਜਿਸ ਨੂੰ ਮਨਪ੍ਰੀਤ ਸਿੰਘ ਚਲਾ ਰਿਹਾ ਸੀ ਅਤੇ ਉਹਦੇ ਪਿੱਛੇ ਰਵੀ ਸਿੰਘ ਵਾਸੀ ਸਮਾਧ ਭਾਈ ਬੈਠਾ ਸੀ ਇਨ੍ਹਾਂ ਨੇ ਬਿਨਾਂ ਹਾਰਨ ਵਜਾਏ ਲਾਪਰਵਾਹੀ ਨਾਲ ਮੋਟਰਸਾਈਕਲ ਸੁਖਦੀਪ ਸਿੰਘ ਵਿਚ ਮਾਰਿਆ। ਇਸ ਕਾਰਨ ਬੱਚੀ ਰਾਜਵੀਰ ਕੌਰ ਬੁੜਕ ਕੇ ਸੜਕ 'ਤੇ ਡਿੱਗ ਪਈ ਤੇ ਸੁਖਦੀਪ ਸਿੰਘ ਦੀ ਲੱਤ ਟੁੱਟ ਗਈ ਅਤੇ ਹੋਰ ਸੱਟਾਂ ਲੱਗੀਆਂ। ਉਨ੍ਹਾਂ ਮੰਗ ਕੀਤੀ ਕਿ ਬਾਈਕ ਸਵਾਰ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਦੀ ਕਾਰਵਾਈ ਏਐੱਸਆਈ ਸੁਖਮੰਦਰ ਸਿੰਘ, ਏਐੱਸਆਈ ਸੁਰਜੀਤ ਸਿੰਘ ਦੀ ਟੀਮ ਕਰ ਰਹੀ ਹੈ।

Posted By: Susheel Khanna