ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਸੰਤ ਮਹੇਸ਼ ਮੁੰਨੀ ਜੀ ਮੈਮੋਰੀਅਲ ਸਕੂਲ ਬੱਧਨੀ ਕਲਾਂ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਤੇ ਪਿੰ੍ਸੀਪਲ ਮੈਡਮ ਗੁਰਵਿੰਦਰ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਵਿੱਚ ਸੰਸਥਾਂ ਦੇ ਸੀਨੀਅਰ ਦਸਤਾਰ ਕੋਚ ਕੁਲਜਿੰਦਰ ਸਿੰਘ ਘਨੋਰੀ ਵੱਲੋਂ ਹਫਤਾਵਾਰੀ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਉਪਰੰਤ ਅੱਜ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਨੂੰ ਤਿੰਨ ਵਰਗਾ ਵਿੱਚ ਵੰਡਿਆ ਗਿਆ ਸੀ। ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਸੰਸਥਾ ਵੱਲੋਂ ਦਸਤਾਰ ਮੈਡਲ ਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰ੍ਸੀਪਲ ਗੁਰਵਿੰਦਰ ਕੌਰ, ਜਗਦੀਪ ਰਾਜ ਸ਼ਰਮਾ ,ਗੁਰਦੀਪ ਸਿੰਘ ,ਪਵਨਦੀਪ ਸਿੰਘ ,ਅਰਮਾਨ ਸਿੰਘ,ਸੰਸਥਾ ਦੇ ਦਸਤਾਰ ਕੋਚ ਕੁਲਜਿੰਦਰ ਸਿੰਘ ਘਨੋਰੀ, ਮੋਹਨ ਸਿੰਘ ਨੱਥੋਹੇੜੀ, ਹਰਪ੍ਰਰੀਤ ਸਿੰਘ ਦੁੱਲਮਾਂ, ਬਲਕਾਰ ਸਿੰਘ ਰਾਏਕੋਟ ਆਦਿ ਹਾਜ਼ਰ ਸਨ।