ਕੈਪਸ਼ਨ : ਸੇਵਾ ਕੀਤੇ ਗੱਦਿਆਂ ਨਾਲ ਬੇਅੰਤ ਸਿੰਘ, ਬਲਦੇਵ ਸਿੰਘ, ਜਗਮੋਹਣ ਸਿੰਘ, ਗੁਰਮੀਤ ਕਾਕਾ ਮੈਂਬਰ ਪੰਚਾਇਤ, ਚਰਨ ਸਿੰਘ ਮਠਾੜੂ ਤੇ ਹੋਰ।

ਨੰਬਰ : 17 ਮੋਗਾ 6 ਪੀ

ਕਾਕਾ ਰਾਮੂੰਵਾਲਾ, ਚੜਿੱਕ : ਪਿੰਡ ਰਾਮੂੰਵਾਲਾ ਨਵਾਂ ਦੇ ਗੁਰਦੁਆਰਾ ਬਾਬਾ ਪੂਰਨ ਦਾਸ ਜੀ ਵਿਖੇ ਸਵਰਗਵਾਸੀ ਤੇਜਾ ਸਿੰਘ ਯੂ.ਐਸ.ਏ ਰਾਮੂੰਵਾਲਾ ਨਵਾਂ ਦੇ ਪਰਿਵਾਰ ਵੱਲੋਂ 220 ਗੱਦਿਆਂ ਦੀ ਸੇਵਾ ਕੀਤੀ ਗਈ। ਸਵ. ਤੇਜਾ ਸਿੰਘ ਦੇ ਪਰਿਵਾਰ ਵੱਲੋਂ ਇਹ ਸੇਵਾ ਮਹਾਨ ਤਪਸਵੀ ਬਾਬਾ ਪੂਰਨ ਦਾਸ ਜੀ ਦੇ ਮਨਾਏ ਜਾ ਰਹੇ ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵਾਸਤੇ ਕਰਵਾਈ ਗਈ। ਪਰਿਵਾਰ ਵੱਲੋਂ ਦਰਬਾਰ ਸਾਹਿਬ ਅੰਦਰ ਇਨ੍ਹਾਂ ਗੱਦਿਆਂ ਉੱਪਰ ਵਿਛਾਉਣ ਲਈ ਚਾਦਰਾਂ ਦੀ ਸੇਵਾ ਵੀ ਕਰਵਾਈ ਗਈ ਹੈ। ਇਸ ਮੌਕੇ ਸੇਵਾਦਾਰਾਂ ਬੇਅੰਤ ਸਿੰਘ ਸਾਬਕਾ ਪੰਚ, ਬਲਦੇਵ ਸਿੰਘ, ਜਗਮੋਹਨ ਸਿੰਘ ਫੌਜੀ ਨੇ ਪਰਿਵਾਰ ਵੱਲੋਂ ਕੀਤੀ ਇਸ ਸੇਵਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਰਿਵਾਰ ਇਸ ਅਸਥਾਨ ਲਈ ਸਮੇਂ-ਸਮੇਂ 'ਤੇ ਚਲਦੀ ਸੇਵਾ 'ਚ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ। ਇਸ ਸਮੇਂ ਗੁਰਮੀਤ ਸਿੰਘ ਕਾਕਾ ਮੈਂਬਰ ਪੰਚਾਇਤ, ਚਰਨ ਸਿੰਘ ਮਠਾੜੂ, ਤੇਜੀ ਕਬੱਡੀ ਕੋਚ, ਗੁਰਬਚਨ ਸਿੰਘ ਮੋਠਾ, ਬਲਦੇਵ ਸਿੰਘ, ਗੁਰਭੇਜ ਸਿੰਘ, ਪਿ੍ਰੰਸ ਗਿੱਲ, ਮਨਜੀਤ ਸਿੰਘ, ਮਨੀ ਕਲਕੱਤਾ ਆਦਿ ਹਾਜ਼ਰ ਸਨ।