ਕੈਪਸ਼ਨ-ਟੀਬੀ ਦੇ ਮਰੀਜ਼ਾਂ ਦੀ ਜਾਂਚ ਕਰਦੀ ਸਿਹਤ ਵਿਭਾਗ ਦੀ ਟੀਮ।

ਨੰਬਰ : 18 ਮੋਗਾ 1 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਸਿਹਤ ਵਿਭਾਗ ਮੋਗਾ ਦੇ ਸਿਵਲ ਸਰਜਨ ਡਾ. ਹਰਿੰਦਰਪਾਲ ਸਿੰਘ ਦੀ ਰਹਿਨੁਮਾਈ ਤੇ ਜ਼ਿਲ੍ਹਾ ਟੀ.ਬੀ ਅਫਸਰ ਇੰਦਰਵੀਰ ਸਿੰਘ ਅਤੇ ਐਸਐਮਓ ਕੋਟ ਈਸ਼ੇ ਖਾਂ ਦੀ ਅਗਵਾਈ ਹੇਠ ਬਣੀ ਵਿਸ਼ੇਸ਼ ਟੀਮ ਵੱਲੋਂ ਧਰਮਕੋਟ ਵਿਖੇ ਟੀ.ਬੀ ਦੇ ਮਰੀਜਾਂ ਦੀ ਜਾਂਚ ਲਈ ਵਿਸ਼ੇਸ਼ ਸਰਵੇਖਣ ਕੀਤਾ ਗਿਆ।

ਇਸ ਸਬੰਧੀ ਪ੍ਰਰੈਸ ਨਾਲ ਗੱਲਬਾਤ ਕਰਦੇ ਹੋਏ ਕਮਲਜੀਤ ਸਿੰਘ ਐਸ.ਟੀ.ਐਚ, ਜਤਿੰਦਰ ਸੂਦ ਸਿਹਤ ਸੁਪਰਵਾਈਜ਼ਰ, ਪਰਮਿੰਦਰ ਕੁਮਾਰ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਟੀ.ਬੀ ਦੇ ਮਰੀਜਾਂ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਮਰੀਜਾਂ ਦੇ ਬਲਗਮ ਦੇ ਸੈਂਪਲ ਲਏ ਗਏ ਹਨ ਅਤੇ ਜਿੰਨਾਂ ਮਰੀਜਾਂ ਦੀ ਪਹਿਲਾਂ ਪੁਸ਼ਟੀ ਹੋਈ ਸੀ ਉਨ੍ਹਾਂ ਨੂੰ ਦਵਾਈ ਖਾਣ ਲਈ ਪ੍ਰਰੇਰਿਤ ਕੀਤਾ ਗਿਆ ਹੈ ਕਿਉਂਕਿ ਜ਼ਿਆਦਾਤਰ ਮਰੀਜ ਇਸ ਬਿਮਾਰੀ ਨੂੰ ਭਿਆਨਕ ਬਿਮਾਰੀ ਸਮਝਦੇ ਹੋਏ ਅੰਦਰੇ-ਅੰਦਰ ਖੁਟਣ ਮਹਿਸੂਸ ਕਰਦੇ ਹਨ, ਜਿਸ ਕਾਰਨ ਉਹ ਇਸ ਬਿਮਾਰੀ ਵਿਚ ਹੋਰ ਗ੍ਸਤ ਹੁੰਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਫਰੀ ਹੈ। ਉਨ੍ਹਾਂ ਸ਼ਹਿਰ ਦੇ ਅਨੇਕਾਂ ਲੋਕਾਂ ਜਿੰਨਾਂ ਨੂੰ ਲੰਬੇ ਸਮੇਂ ਤੋਂ ਖਾਂਸੀ ਸੀ ਦੇ ਸੈਂਪਲ ਲਏ।

ਇਸ ਮੌਕੇ ਗੁਰਤੇਜ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ, ਜਸਵਿੰਦਰ ਕੌਰ ਆਸ਼ਾ ਵਰਕਰ ਅਚੇ ਡਾ. ਅਜੇ ਘਾਰੂ ਆਦਿ ਹਾਜ਼ਰ ਸਨ।