ਵਕੀਲ ਮਹਿਰੋਂ, ਮੋਗਾ : ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਵੱਖ-ਵੱਖ ਵਾਰਡਾਂ ਵਿਚ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੇ ਤੂਫਾਨੀ ਦੌਰ ਦੌਰਾਨ ਅੱਜ ਵਾਰਡ ਨੰਬਰ 1 ਦੀਆਂ ਸੜਕਾਂ 'ਤੇ ਪ੍ਰਰੀਮਿਕਸ ਪਾਉਣ ਦੀ ਆਰੰਭਤਾ ਕਰਵਾਈ ਗਈ।

ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗਾ ਦੇ ਲੋਕਾਂ ਨੇ ਬੜੀਆਂ ਆਸਾਂ ਅਤੇ ਉਮੰਗਾਂ ਨਾਲ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਵਿਧਾਇਕ ਚੁਣਿਆ ਹੈ ਅਤੇ ਉਨ੍ਹਾਂ ਖੁਦ ਮੋਗਾ ਦੀ ਨਕਸ਼ ਨੁਹਾਰ ਬਦਲਣ ਲਈ ਬਹੁਤ ਸਾਰੇ ਸੁਪਨੇ ਸਿਰਜੇ ਹਨ ਅਤੇ ਉਨ੍ਹਾਂ ਸੁਪਨਿਆਂ ਦੀ ਤਾਮੀਰ ਕਰਵਾਉਣ ਲਈ ਉਹ ਆਪਣੇ ਦੇਖ ਰੇਖ ਵਿਚ ਹਰ ਵਿਕਾਸ ਕਾਰਜ ਨੂੰ ਗੁਣਵੱਤਾ ਭਰਪੂਰ ਬਣਾਉਣ ਲਈ ਮਿਹਨਤ ਕਰ ਰਹੇ ਹਨ। ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗਾ ਦੇ ਹਰੇਕ ਵਾਰਡ ਦੇ ਹਰ ਵਾਸੀ ਨੂੰ ਦਰਪੇਸ਼ ਹਰ ਮੁਸ਼ਕਿਲ ਦਾ ਹੱਲ ਉਹ ਨਿੱਜੀ ਦਿਲਚਸਪੀ ਨਾਲ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ, ਪਰਮਿੰਦਰ ਕਾਕਾ, ਜਸਪ੍ਰਰੀਤ ਵਿੱਕੀ ਸਾਬਕਾ ਸਰਪੰਚ, ਜਸਕਰਨ ਸਿੰਘ ਮੱਲੀ ਅਤੇ ਅਧਿਕਾਰੀ ਹਾਜ਼ਰ ਸਨ।