ਵਕੀਲ ਮਹਿਰੋਂ, ਮੋਗਾ : ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐਫ) ਵਿਚ ਸਕੂਲ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਪੇਰੈਂਟਸ ਟੀਚਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਪਹਿਲੀ ਤੋਂ ਪੰਜਵੀਂ ਤੇ 6 ਵੀਂ ਤੋਂ 11 ਵੀਂ ਕਲਾਸ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਬੱਚਿਆ ਨੂੰ ਟੀਚਰਾਂ ਨੇ ਪਹਿਲੀ ਤੋਂ ਲੈ ਕੇ 11 ਵੀਂ ਕਲਾਸ ਦੇ ਬੱਚਿਆਂ ਦੀ ਅਸਾਈਨਮੈਂਟ ਦੇ ਨਤੀਜੇ ਵਿਖਾਉਂਦੇ ਹੋਏ ਬੱਚਿਆਂ ਦੀਆਂ ਕਮਜ਼ੋਰੀਆਂ ਤੇ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪੇਰੈਂਟਸ ਨੇ ਟੀਚਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਪਿ੍ਰੰਸੀਪਲ ਸੁਨੀਤਾ ਬਾਬੂ ਨੇ ਦੱਸਿਆ ਕਿ ਪੈਰੇਂਟਸ ਟੀਚਰ ਮੀਟਿੰਗ ਦਾ ਮੰਤਵ ਸਿਰਫ ਬੱਚਿਆਂ ਦੀਆਂ ਕਮਜੋਰੀਆਂ ਕੱਢਣਾ ਹੀ ਨਹੀਂ, ਬਲਕਿ ਪੇਰੈਂਟਸ ਦੇ ਨਾਲ ਟੀਚਰ ਇਕ ਸਕਾਰਾਤਮਕ ਚਰਚਾ ਕਰਨ, ਬੱਚਿਆਂ ਦੀਆ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਰਸਤਾ ਕੱਿਢਆ ਜਾਵੇ। ਉਹਨਾਂ ਦੇ ਦਿਮਾਗ ਨੂੰ ਠੀਕ ਨਾਲ ਸਮਝਣ ਉਸਨੂੰ ਅੱਗੇ ਵਧਣ ਵਿਚ ਮਦਦਗਾਰ ਬਣਨ, ਇਹੀ ਇਸਦਾ ਮੁੱਖ ਮੰਤਵ ਹੈ। ਚੰਗੀ ਗੱਲ ਹੈ ਕਿ ਪੇਰੈਂਟਸ ਸਕੂਲ ਦੇ ਮੰਤਵ ਨੂੰ ਪੂਰਾ ਕਰਨ ਵਿਚ ਪੂਰੀ ਰੁਚੀ ਵਿਖਾ ਰਹੇ ਹਨ। ਵੱਧ ਤੋਂ ਵੱਧ ਗਿਣਤੀ ਵਿਚ ਬੱਚਿਆਂ ਦੇ ਮਾਪੇ ਨਿਯਮਿਤ ਰੂਪ ਨਾਲ ਮੀਟਿੰਗ ਵਿਚ ਪਹੁੰਚਦੇ ਹਨ, ਜਿਸ ਨਾਲ ਬੱਚਿਆ ਦੇ ਅੰਦਰ ਜੇਕਰ ਕੋਈ ਕਮੀ ਹੈ ਤਾਂ ਦੋਵੇਂ ਮਿਲ ਕੇ ਉਸ ਕਮੀ ਨੂੰ ਦੂਰ ਕਰਨ ਦਾ ਰਸਤਾ ਕੱਢਦੇ ਹਨ। ਇਸ ਦੇ ਨਾਲ ਹੀ ਜੇਕਰ ਅਜਿਹਾ ਹੈ ਉਸ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ ਹੈ, ਮੀਟਿੰਗ ਵਿਚ ਆਪਸ ਵਿਚ ਡਿਸਕਸ਼ਨ ਕਰਕੇ ਉਸ ਤੇ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਜਨੇਸ਼ ਗਰਗ ਤੇ ਚੇਅਰਪਰਸਨ ਮੈਡਮ ਡਾ. ਮੁਸਕਾਨ ਗਰਗ ਨੇ ਕਿਹਾ ਕਿ ਪੇਰੈਂਟਸ ਮੀਟਿੰਗ ਕਰਨ ਦਾ ਮੰਤਵ ਬੱਚਿਆਂ ਦੀ ਪ੍ਰਤਿਭਾ ਨੂੰ ਕਿਸ ਪ੍ਰਕਾਰ ਨਿਖਾਰਿਆ ਜਾਵੇ, ਇਸ ਤੇ ਟੀਚਰਾਂ ਨੇ ਮਾਪਿਆ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦਾ ਮੱੁਖ ਮੰਤਵ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦੇਣਾ ਹੈ। ਉਹਨਾਂ ਪੇਰੈਂਟਸ ਟੀਚਰ ਮੀਟਿੰਗ ਵਿਚ ਆਏ ਬੱਚਿਆਂ ਤੇ ਉਨ੍ਹਾਂ ਦੇ ਮਾਪਿਆ ਨੂੰ ਕੋਵਿਡ-19 ਦੇ ਚੱਲ ਰਹੇ ਵਾਇਰਸ ਦੇ ਕਾਰਨ ਬੱਚਿਆਂ ਨੂੰ ਹੱਥਾਂ ਨੂੰ ਸੈਨੇਟਾਈਜ਼ ਕਰਨ ਤੇ ਮਾਸਕ ਲਗਾ ਕੇ ਰੱਖਣ ਲਈ ਪ੍ਰਰੇਰਿਤ ਕੀਤਾ। ਇਸ ਮੀਟਿੰਗ ਵਿਚ ਸਕੂਲ ਦੇ ਅਧਿਆਪਕ ਹਾਜ਼ਰ ਸਨ।