ਵਕੀਲ ਮਹਿਰੋਂ, ਮੋਗਾ : ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਵਿਚ ਆਲ ਇੰਡੀਆ ਟੈਕਨੀਕਲ ਫਾਰ ਐਜੁਕੇਸ਼ਨ (ਏ.ਆਈ.ਸੀ.ਟੀ.ਈ) ਦੇ ਸਹਿਯੋਗ ਨਾਲ ਚੱਲ ਰਹੇ 6 ਰੋਜ਼ਾ ਸ਼ਾਰਟ ਟਰਮ ਪ੍ਰਰੋਗਰਾਮ ਵਿਚ ਸਾਇੰਟਿਸਟਾਂ ਨੇ ਆਪਣੇ-ਆਪਣੇ ਲੈਕਚਰ ਦਿੱਤੇ।

ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ.ਗੁਪਤਾ ਨੇ ਦੱਸਿਆ ਕਿ ਆਨਲਾਈਨ ਚੱਲ ਰਹੇ 6 ਰੋਜ਼ਾ ਸ਼ਾਰਟ ਟਰਮ ਪ੍ਰਰੋਗਰਾਮ ਦੇ ਚੌਥੇ ਤੇ ਪੰਜਵੇਂ ਦਿਨ ਡਾ. ਸੁਸ਼ਾਂਤ ਸ਼੍ਰੀਵਾਸਤਵ ਆਈ.ਆਈ.ਟੀ. ਬਨਾਰਸ ਹਿੰਦੂ ਯੂਨੀਵਰਸਿਟੀ ਨੇ ਥੈਰੇਪਿਕ 'ਤੇ ਬਹੁਤ ਹੀ ਤਕਨੀਕੀ ਰੂਪ ਨਾਲ ਸਮਝਾਇਆ ਅਤੇ ਸਵਾਲਾਂ ਦੇ ਜੁਆਬ ਦਿੱਤੇ। ਡਾ. ਐਸ.ਐਸ.ਅੰਸਾਰੀ ਜਾਮੀਆ ਹਮਦਰਦ ਨਵੀਂ ਦਿੱਲੀ ਨੇ ਰੋਲ ਆਫ ਹਰਬਲ ਇੰਨ ਕੋਵਿਡ-19 ਤੇ ਲੈਕਚਰ ਦਿੱਤਾ ਤੇ ਜੜੀਆਂ ਬੂਟੀਆਂ ਨਾਲ ਕਿਸ ਤਰ੍ਹਾਂ ਕੋਵਿਡ ਤੇ ਨਿਜਾਤ ਪਾਈ ਜਾ ਸਕਦੀ ਹੈ, ਤੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਸੁਰੇਸ਼ ਕੁਮਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਫਾਰਮੇਸੀ ਅਥੀਕਸ ਤੇ ਲੈਕਚਰ ਦਿੱਤਾ ਤੇ ਦੱਸਿਆ ਕਿ ਰਿਸਰਚ, ਲੇਖਨਕਾਰ ਤੇ ਪਬਲੀਕੇਸ਼ਨ ਵਿਚ ਰਿਸਰਚ ਨੂੰ ਬਣਾਏ ਰੱਖਣ ਲਈ ਹਮੇਸ਼ਾ ਇਮਾਨਦਾਰੀ ਤੇ ਵਾਸਤਵਿਕ ਤੱਥਾਂ ਤੇ ਗੱਲ ਕਰਨੀ ਚਾਹੀਦੀ ਹੈ, ਨਾ ਕਿ ਨਤੀਜਿਆਂ ਨੂੰ ਘੂੰਮਾ-ਫਿਰਾ ਕੇ ਦੱਸਿਆ ਜਾਵੇ। ਇਸ ਨਾਲ ਖੁਦ ਨੂੰ ਤਾਂ ਨੁਕਸਾਨ ਹੁੰਦਾ ਹੈ ਤੇ ਗਲਤ ਜਾਣਕਾਰੀ ਮਾਰਕੀਟ ਵਿਚ ਜਾਣ ਤੇ ਇਸਦਾ ਪੂਰੇ ਸਮਾਜ ਤੇ ਮਾੜਾ ਪ੍ਰਭਾਵ ਪੈਂਦਾ ਹੈ।