ਕਾਕਾ ਰਾਮੂੰਵਾਲਾ, ਚੜਿੱਕ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਬਾ ਪ੍ਰਧਾਨ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਪੰਜਾਬ 'ਚ ਚੱਲ ਰਹੀ ਆਕਸੀਜਨ ਜਾਂਚ ਮੁਹਿੰਮ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਾਮੂੰਵਾਲਾ ਨਵਾਂ ਵਿਖੇ ਆਕਸੀ ਮਿੱਤਰ ਗੁਰਵਿੰਦਰ ਸਿੰਘ ਗਿੱਲ ਵਲੋਂ ਸਾਥੀਆ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਸਮੇਂ ਗੁਰਵਿੰਦਰ ਗਿੱਲ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੇ ਗਏ ਆਕਸੀ ਮੀਟਰਾਂ ਨਾਲ ਲੋਕਾਂ ਦੇ ਸਰੀਰ 'ਚ ਆਕਸੀਜਨ ਦੀ ਮਾਤਰਾ ਤੇ ਦਿਲ ਦੀ ਧੜਕਣ ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਤੇਜ ਬੁਖਾਰ, ਖੰਘ ਜਾਂ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਆਪ ਵਾਲੰਟੀਅਰਾਂ ਨਾਲ ਸੰਪਰਕ ਕਰ ਕੇ ਆਕਸੀਜਨ ਦੀ ਜਾਂਚ ਕਰਾ ਸਕਦੇ ਹਨ। ਇਸ ਮੌਕੇ ਪਿੰਦਰ ਗਿੱਲ, ਗੁਰਮੁੱਖ ਸਿੰਘ, ਨਿਰਮਲ ਸਿੰਘ, ਜਗਸੀਰ ਸਿੰਘ, ਜਗਜੀਤ ਸਿੰਘ, ਗੁਰਭੇਜ ਸਿੰਘ, ਸੁਖਦੇਵ ਸੇਖੋਂ, ਰਾਜਵੀਰ ਸਿੰਘ ਰਾਗਾ ਆਦਿ ਹਾਜ਼ਰ ਸਨ।