ਸਵਰਨ ਗੁਲਾਟੀ, ਮੋਗਾ : ਕਸਬਾ ਕੋਟ ਈਸੇ ਵਿਖੇ ਮੋਬਾਈਲ ਫੋਨ 'ਤੇ ਗੱਲ ਕਰ ਰਹੇ ਇਕ ਵਿਅਕਤੀ ਕੋਲੋ ਮੋਟਰਸਾਈਕਲ ਸਵਾਰ ਵਿਅਕਤੀ ਉਸ ਦਾ ਮੋਬਾਇਲ ਫੋਨ ਝਪਟ ਮਾਰਕੇ ਲੈ ਗਿਆ। ਪੁਲਿਸ ਨੇ ਮੋਬਾਇਲ ਫੋਨ ਦੇ ਮਾਲਕ ਦੀ ਸ਼ਿਕਾਇਤ ਤੇ ਲੁਟੇਰੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਮਹਾਂਦੇਵ ਸਦਾ ਪੁੱਤਰ ਵਿਕੈਆ ਸਦਾ ਵਾਸੀ ਕੋਟ ਈਸੇ ਖਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ 10 ਅਗਸਤ ਦੀ ਦੁਪਿਹਰ ਉਹ ਕੋਟ ਈਸੇ ਖਾਂ ਵਿਖੇ ਅਮਿ੍ਤਸਰ ਰੋਡ ਤੇ ਆਪਣੇ ਮੋਬਾਇਲ ਫੋਨ ਤੇ ਗੱਲ ਕਰਦਾ ਹੋਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਪਿਛੋ ਮੋਟਰਸਾਈਕਲ ਸਵਾਰ ਕਾਲਾ ਸਿੰਘ ਉਰਫ ਵਿਜੈ ਪੁੱਤਰ ਸੁਖਵਿੰਦਰ ਸਿੰਘ ਵਾਸੀ ਤਲਵੰਡੀ ਜੱਲੇ ਖਾਂ ਜਿਲ੍ਹਾ ਫਿਰੋਜਪੁਰ ਉਸ ਦਾ ਮੋਬਾਇਲ ਫੋਨ ਮਾਰਕਾ ਵੀਵੋ ਝਪਟ ਮਾਰਕੇ ਲੈ ਗਿਆ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ਤੇ ਕਾਲਾ ਸਿੰਘ ਉਰਫ ਵਿਜੈ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।