ਵਕੀਲ ਮਹਿਰੋਂ, ਮੋਗਾ : ਗੁਰਦੁਆਰਾ ਵਿਸ਼ਵਕਰਮਾ ਭਵਨ ਮੋਗਾ ਵਿਖੇ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਸੇਵਕ ਨਾਮ ਜਪੋ ਵੰਡ ਦੇ ਧਾਰਨੀ ਬ੍ਹਮ ਗਿਆਨੀ ਭਾਈ ਲਾਲੋ ਜੀ ਦਾ 568ਵਾਂ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਭੋਗ ਉਪਰੰਤ ਭਾਈ ਰਵਿੰਦਰ ਸਿੰਘ/ਭਾਈ ਪਰਮਜੀਤ ਸਿੰਘ ਦੇ

ਕੀਰਤਨੀ ਜੱਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਭਾਈ ਲਾਲੋ ਜੀ ਦੀਆਂ ਸਿੱਖਿਆਵਾਂ ਬਾਰੇ ਵਿਚਾਰਾਂ ਕੀਤੀਆਂ।

ਇਸੀ ਮੌਕੇ ਇੰਦਰਜੀਤ ਸਿੰਘ ਪ੍ਰਧਾਨ, ਵਿਸ਼ਵਕਰਮਾ ਵੈਲਫੇਅਰ ਸੁਸਾਈਟੀ, ਰਾਜਾ ਸਿੰਘ ਭਾਰਤ ਵਾਲੇ, ਚਰਨਜੀਤ ਸਿੰਘ ਝੰਡੇਆਣਾ, ਹਾਕਮ ਸਿੰਘ ਖੋਸਾ, ਚੰਮਕੌਰ ਸਿੰਘ ਝੰਡੇਆਣਾ, ਇੰਜ ਪ੍ਰਰੀਤਮ ਸਿੰਘ, ਗਿਆਨ ਸਿੰਘ ਸਾਬਕਾ ਡੀਪੀਆਰਓ, ਗਰਦੇਵ ਸਿੰਘ ਦੇਬੀ, ਅਮਰਜੀਤ ਸਿੰਘ ਭਰੀ, ਮੁਕੰਦ ਸਿੰਘ ਠੇਕੇਦਾਰ, ਦਿਆਲ ਸਿੰਘ, ਮੁਖਤਿਆਰ ਸਿੰਘ ਪਤੰਗਾ, ਕੈਪਟਨ ਸਾਧੂ ਸਿੰਘ ਆਦਿ ਸਮੇਤ ਸੰਗਤ ਹਾਜ਼ਰ ਸੀ। ਅਰਦਾਸ ਉਪਰੰਤ ਗੁਰੂ ਕੀ ਦੇਗ ਅਤੇ ਚਾਹ ਪਾਣੀ ਦਾ ਲੰਗਰ ਛਕਾਇਆ ਗਿਆ।