ਵਕੀਲ ਮਹਿਰੋਂ, ਮੋਗਾ : ਕੋਰੋਨਾ ਕਾਲ ਵਿਚ ਲੰਬੀਆਂ ਛੁੱਟੀਆ ਤੋਂ ਬਾਅਦ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਰੌਣਕ ਫਿਰ ਪਰਤੀ ਹੈ। 20 ਸਤੰਬਰ ਤੋਂ ਸ਼ੁਰੂ ਹੋਈ ਕੰਪਾਰਟਮੈਂਟ ਪ੍ਰਰੀਖਿਆ ਨੂੰ ਵੇਖਦੇ ਹੋਏ ਕਿਚਲੂ ਸਕੂਲ ਵਿਚ ਕੋਵਿਡ-19 ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਆਯੋਜਿਤ ਕੀਤੀ ਜਾ ਰਹੀ ਹੈ।

ਸਕੂਲ ਦੇ ਡੀਨ ਮਲਕੀਤ ਸਿੰਘ ਨੇ ਦੱਸਿਆ ਕਿ ਕੰਪਾਰਟਮੈਂਟ ਪ੍ਰਰੀਖਿਆ ਲਈ ਨਿਯਮ ਅਨੁਸਾਰ ਇਕ ਕਮਰੇ ਵਿਚ 12 ਬੱਚਿਆਂ ਨੂੰ 6 ਫੁੱਟ ਦੀ ਦੂਰੀ ਦੇ ਅਧਾਰ ਤੇ ਹੀ ਬਿਠਾਇਆ ਜਾ ਰਿਹਾ ਹੈ। ਪ੍ਰਰੀਖਿਆ ਦੌਰਾਨ ਬੱਚਿਆਂ ਨੂੰ ਮਾਸਕ ਤੇ ਸੈਨੀਟਾਈਜ਼ਰ ਦੇ ਨਾਲ ਹੀ ਪ੍ਰਰੀਖਿਆ ਕਲਾਸ ਵਿਚ ਪ੍ਰਵੇਸ਼ ਦਿੱਤੀ ਜਾ ਰਹੀ ਹੈ। ਜਿਨ੍ਹਾਂ ਬੱਚਿਆਂ ਕੋਲ ਮਾਸਕ ਜਾ ਸੈਨੀਟਾਈਜ਼ਰ ਨਹੀਂ ਹੈ, ਉਨ੍ਹਾਂ ਨੂੰ ਸਕੂਲ ਵੱਲੋਂ ਮਾਸਕ, ਸੈਨੀਟਾਈਜ਼ਰ ਤੇ ਗਲਬਜ਼ ਦੇ ਕੇ ਹੀ ਅੰਦਰ ਆਉਣ ਦਿੱਤਾ ਜਾ ਰਿਹਾ ਹੈ। ਇਹ ਪ੍ਰਰੀਖਿਆਵਾਂ 30 ਸਤੰਬਰ ਤੱਕ ਜਾਰੀ ਰਹਿਣਗੀਆਂ। ਸਕੂਲ ਦੇ ਗੇਟ ਤੇ ਪ੍ਰਵੇਸ਼ ਕਰਦੇ ਹੀ ਬੱਚਿਆਂ ਦੀ ਥਰਮਲ ਸਕੈਨਿੰਗ ਦੁਆਰਾ ਉਨ੍ਹਾਂ ਦਾ ਤਾਪਮਾਨ ਲਿਆ ਜਾਂਦਾ ਹੈ। 25 ਸਤੰਬਰ ਨੂੰ ਗਣਿਤ ਵਿਸ਼ੇ ਦੀ ਪ੍ਰਰੀਖਿਆ ਵਿਚ ਸਭ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਪੁੱਜਣ ਦੀ ਉਮੀਦ ਹੈ।

ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਪ੍ਰਰੀਖਿਆ ਵਿਚ ਸ਼ਾਮਲ ਹੋ ਰਹੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ।