ਵਕੀਲ ਮਹਿਰੋਂ, ਮੋਗਾ : ਪ੍ਰਗਤੀਸ਼ੀਲ ਮੰਚ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਨੂੰ ਕੀਤੀ ਜਾਣ ਵਾਲੀ ਮੋਗਾ ਰੈਲੀ ਦੀ ਤਿਆਰੀ ਦੇ ਸੰਬੰਧ ਵਿੱਚ ਪਿੰਡ ਝੰਡੇਆਣਾ, ਬਘੇਲੇ ਵਾਲਾ, ਖੁਖਰਾਣਾ, ਸੋਸਣ, ਚੰਦ ਪੁਰਾਣਾ, ਘੱਲ ਕਲਾ ਵਿਖੇ ਮੀਟਿੰਗਾਂ ਕਰਵਾਈਆਂ ਗਈਆਂ।

ਇਸ ਮੌਕੇ ਪ੍ਰਗਤੀਸ਼ੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਇਨਾਂਸ ਕੰਪਨੀਆਂ ਵਿੱਤੀ ਸਰਮਾਏ ਦੀ ਤਾਕਤ ਨਾਲ ਲੋਕਾਂ ਨੂੰ ਆਰਥਿਕ ਤੌਰ ਤੇ ਗੁਲਾਮ ਬਣਾ ਰਹੀਆਂ ਹਨ। ਉੱਪਰੋਂ ਮਹਿੰਗੀ ਬਿਜਲੀ ਨੇ ਆਮ ਲੋਕਾਂ ਤੇ ਬੇਹਿਸਾਬੇ ਬਿਜਲੀ ਬਿੱਲਾ ਦਾ ਬੋਝ ਪਾ ਦਿੱਤਾ ਹੈ। ਗਰੀਬੀ ਤੇ ਲਾਕਡਾਉਨ ਦੇ ਝੰਬੇ ਆਮ ਲੋਕਾਂ ਦੀ ਮੱਦਦ ਕਰਨ ਦੀ ਬਜਾਏ ਪੰਜਾਬ ਸਰਕਾਰ ਗਰੀਬਾਂ ਦੀ ਹੰਡ ਭੰਨਵੀ ਮਿਹਨਤ ਤੇ ਡਾਕੇ ਮਾਰਨ ਲੱਗੀ ਹੋਈ ਹੈ। ਪੰਜਾਬ ਪੁਲਿਸ ਆਮ ਲੋਕਾਂ ਦੀਆਂ ਟ੍ਰੈਫਿਕ ਨਿਯਮਾਂ ਵਿੱਚ ਨਿੱਕੀਆਂ ਨਿੱਕੀਆਂ ਗਲਤੀਆਂ ਤੇ ਭਾਰੀ ਜੁਰਮਾਨੇ ਕਰ ਰਹੀ ਹੈ। ਲੋਕਾਂ ਦੀ ਅਵਾਜ ਕਹੇ ਜਾਣ ਵਾਲੇ ਲੋਕ ਨੁਮਾਇੰਦੇ ਪਾਰਲੀਮੈਂਟ ਤੇ ਵਿਧਾਨ ਸਭਾ ਵਿੱਚ ਬੈਠੇ ਇਹ ਸਭ ਮੂਕ ਦਰਸਕ ਬਣ ਕੇ ਵੇਖ ਰਹੇ ਹਨ। ਬਲਕਰਨ ਮੋਗਾ ਨੇ ਕਿਹਾ ਕਿ ਮੋਗਾ ਰੈਲੀ ਮਜ਼ਦੂਰ ਕਿਸਾਨਾਂ ਦੇ ਕਰਜੇ ਤੇ ਬਿਜਲੀ ਦੀ ਮੁਆਫੀ ਦੇ ਨਾਲ ਹਰ ਇਕ ਲਈ ਸਿਹਤ ਵਿੱਦਿਆ ਤੇ ਰੁਜਗਾਰ ਦੀ ਗਰੰਟੀ ਦੇ ਕਾਨੂੰਨ ਦੀ ਵੀ ਮੰਗ ਕਰੇਗੀ।

ਇਸ ਮੌਕੇ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿੱਚ ਨਵਜੋਤ ਸਿੰਘ ਜੋਗੇਵਾਲਾ, ਅਮਨਦੀਪ ਸਿੰਘ ਸਿੰਘਾਂ ਵਾਲਾ, ਰਾਮਪਾਲ ਸਿੰਘ ਝੰਡੇਆਣਾ, ਅਮਰੀਕ ਸਿੰਘ ਖੁਖਰਾਣਾ, ਬਲਦੇਵ ਸਿੰਘ ਮੋਗਾ, ਹਰਜੀਤ ਕੌਰ, ਕਮਲਜੀਤ ਕੌਰ, ਮੀਨਾ, ਸੁਖਮੰਦਰ ਕੌਰ, ਜਸਵੀਰ ਕੌਰ, ਰਣਜੀਤ ਕੌਰ ਸ਼ਾਮਿਲ ਸਨ।