ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਅੱਜ ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਪ੍ਰਰੋਗਰਾਮ ਵਿੱਚ ਮੋਗਾ ਵਿਖੇ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਦਫ਼ਤਰ ਦੇ ਬਾਹਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵਿਧਾਇਕ ਦੇ ਦਫ਼ਤਰ ਇੰਚਾਰਜ ਨੂੰ ਆਪਣਾ ਮੰਗ ਪੱਤਰ ਦਿੱਤਾ ਅਤੇ ਦਫ਼ਤਰ ਇੰਚਾਰਜ ਨੂੰ ਸਰਕਾਰ ਦੀਆਂ ਨੀਤੀਆਂ ਪ੍ਰਤੀ ਆਪਣੇ ਗੁੱਸੇ ਤੋਂ ਵੀ ਜਾਣੂ ਕਰਵਾਇਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਉੱਚ ਅਫ਼ਸਰਾਂ ਨੂੰ ਡੀ.ਏ. ਅਤੇ ਹੋਰ ਸਹੂਲਤਾਂ ਨਾਲ ਦੀ ਨਾਲ ਦੇ ਰਹੀ ਹੈ ਪਰ ਦੂਜੇ ਪਾਸੇ ਦਰਜ਼ਾ ਤਿੰਨ ਅਤੇ ਦਰਜ਼ਾ ਚਾਰ ਦੇ ਮੁਲਾਜ਼ਮਾਂ ਦਾ ਬਣਦਾ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਅਤੇ ਡੀ.ਏ. ਦੀਆਂ ਕਿਸ਼ਤਾਂ ਦੇਣ ਤੋਂ ਪਾਸਾ ਵੱਟ ਰਹੀ ਹੈ। ਅਫ਼ਸਰਾਂ ਨੂੰ ਛੱਡ ਕੇ ਬਾਕੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਕਈ ਕਈ ਮਹੀਨੇ ਨਹੀਂ ਦਿੱਤੀਆਂ ਜਾ ਰਹੀਆਂ। ਖਜ਼ਾਨਾ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦੇ ਜ਼ੁਬਾਨੀ ਹੁਕਮ ਦਿੱਤੇ ਜਾਂਦੇ ਹਨ। ਕਰੋਨਾ ਦੀ ਬਿਮਾਰੀ ਨਾਲ ਲੜ ਰਹੇ ਲੋਕਾਂ ਦੀ ਸਹਾਇਤਾ ਕਰ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਰਕਾਰ ਨਿਗੂਣੀਆਂ ਤਨਖਾਹਾਂ ਦੇ ਕੇ ਕੰਮ ਲੈ ਰਹੀ ਹੈ ਜਦਕਿ ਰੇਤ ਮਾਫ਼ੀਆ, ਖਣਨ ਮਾਫ਼ੀਆ, ਨਸ਼ਾ ਮਾਫ਼ੀਆ, ਟ੍ਾਂਸਪੋਰਟ ਮਾਫ਼ੀਆ ਲਗਾਤਾਰ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਿਹਾ ਹੈ। ਇਨ੍ਹਾ ਮਾਫ਼ੀਆਂ ਤੇ ਸਰਕਾਰ ਦੀ ਨਜ਼ਰ ਹਮੇਸ਼ਾ ਸਵੱਲੀ ਰਹੀ ਹੈ। ਸਰਕਾਰ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਸਾਡੀਆਂ ਮੰਗਾਂ ਜਾਇਜ਼ ਹਨ ਅਤੇ ਮੀਟਿੰਗਾਂ ਵਿੱਚ ਇਹ ਵਾਰ-ਵਾਰ ਮੰਨੀਆਂ ਜਾ ਚੁੱਕੀਆਂ ਹਨ ਪਰ ਫਿਰ ਵੀ ਸਰਕਾਰ ਇਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ। ਸਰਕਾਰ ਤਾਂ ਅਦਾਲਤਾਂ ਦੇ ਫੈਸਲਿਆਂ ਨੂੰ ਵੀ ਟਿੱਚ ਜਾਣਦੀ ਹੈ। ਮੁਲਾਜ਼ਮਾਂ ਦੇ ਹੱਕ ਦੇ ਫੈਸਲੇ ਕਦੇ ਵੀ ਸਮੇਂ ਸਿਰ ਲਾਗੂ ਨਹੀਂ ਕੀਤੇ ਜਾਂਦੇ। ਉਨ੍ਹਾਂ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਆਸਾਮੀਆਂ ਨੂੰ ਖਤਮ ਕਰਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਆਸਾਮੀਆਂ ਖਤਮ ਕਰਨ ਦੀ ਬਜਾਏ ਆਸਾਮੀਆਂ ਨੂੰ ਰੈਗੂਲਰ ਤੌਰ'ਤੇ ਭਰਿਆ ਜਾਵੇ ਅਤੇ ਇਨ੍ਹਾਂ ਆਸਾਮੀਆਂ ਤੇ ਆਮ ਲੋਕਾਂ ਦੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ। ਉਨ੍ਹਾ ਇਹ ਵੀ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਨਕਲੀ ਸ਼ਰਾਬ ਪੀ ਕੇ ਮੌਤ ਦੇ ਮੂੰਹ ਵਿੱਚ ਜਾ ਪਏ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜਾ ਸਰਕਾਰੀ ਖਜ਼ਾਨੇ ਵਿੱਚੋਂ ਦੇਣ ਦੀ ਬਜਾਏ ਉਨ੍ਹਾਂ ਕਾਰੋਬਾਰੀਆਂ ਦੀਆਂ ਜਾਇਦਾਦਾਂ ਕੁਰਕ ਕਰਕੇ ਪ੍ਰਰਾਪਤ ਰਕਮ ਵਿੱਚ ਦੇਣਾ ਚਾਹੀਦਾ ਹੈ। ਸਰਕਾਰੀ ਨੌਕਰੀਆਂ ਤਾਂ ਸਿਰਫ਼ ਯੋਗਤਾ ਪ੍ਰਰਾਪਤ ਉਮੀਦਵਾਰਾਂ ਨੂੰ ਅਤੇ ਨਿਯਮਾਂ ਅਨੁਸਾਰ ਹੀ ਦਿੱਤੀਆਂ ਜਾਣ। ਸਿਆਸੀ ਆਦਮੀਆਂ ਨੂੰ ਇਹ ਨਿਯਮ ਆਪਣੀ ਮਨਮਰਜ਼ੀ ਅਨੁਸਾਰ ਤੋੜਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਲੋਕਾਂ ਵਿੱਚ ਇਹ ਧਾਰਨਾ ਜਨਮ ਨਹੀਂ ਲੈਣੀ ਚਾਹੀਦੀ ਕਿ 'ਨੌਕਰੀ ਲੈਣ ਲਈ ਕਿਸੇ ਦੀ ਬਲੀ ਦੇਣੀ ਪਵੇਗੀ'।

ਇਸ ਮੌਕੇ ਭੂਪਿੰਦਰ ਸਿੰਘ ਸੇਖੋਂ, ਦਰਸ਼ਨ ਸਿੰਘ ਬਰਾੜ, ਦਰਸ਼ਨ ਸਿੰਘ ਮੱਲ੍ਹੀ, ਨਿਰੰਜਣ ਸਿੰਘ ਮਾਛੀਕੇ, ਕੁਲਦੀਪ ਸਿੰਘ ਮਨਿਸਟਰੀਰੀਅਲ ਸਟਾਫ਼, ਕੁਲਦੀਪ ਸਿੰਘ ਪਸਸਫ, ਸੱਤਿਅਮ ਪ੍ਰਕਾਸ਼, ਭੁਪਿੰਦਰ ਸਿੰਘ ਭਿੰਦਾ, ਬਲੌਰ ਸਿੰਘ, ਜਗੀਰ ਸਿੰਘ ਖੋਖਰ, ਗੁਰਮੇਲ ਸਿੰਘ ਨਾਹਰ, ਗੁਰਮੇਲ ਸਿੰਘ ਭਿੰਡਰ, ਪਿ੍ਰਥੀ ਸਿੰਘ, ਪ੍ਰਰੇਮ ਕੁਮਾਰ ਆਦਿ ਆਗੂ ਹਾਜ਼ਰ ਸਨ।