ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ ਅਮਰਪ੍ਰਰੀਤ ਕੌਰ ਬਾਜਵਾ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਵੱਲੋਂ ਕੋਰੋਨਾ ਪ੍ਰਤੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਖਿਲਾਫ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਕਾਰਨ ਬਲਾਕ ਡਰੋਲੀ ਭਾਈ ਦੀਆਂ ਪੰਚਾਇਤਾਂ ਵੱਲੋਂ ਵੱਡੀ ਗਿਣਤੀ 'ਚ ਪਿੰਡਾਂ ਦੇ ਵਾਸੀਆਂ ਦੇ ਕੋਰੋਨਾ ਦੇ ਟੈਸਟ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਪਿੰਡ ਕਾਹਨ ਸਿੰਘ ਵਾਲਾ ਵਿਖੇ ਗਰਾਮ ਪੰਚਾਇਤ ਨੇ 113 ਵਿਅਕਤੀਆਂ ਦੇ ਕੋਰੋਨਾ ਦੇ ਸੈਂਪਲ ਕਰਵਾਏ ਗਏ।

ਮਾਸ ਮੀਡੀਆ ਵਿੰਗ ਡਰੋਲੀ ਭਾਈ ਦੇ ਇੰਚਾਰਜ਼ ਬੀਈਈ ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਦੀ ਅਗਵਾਈ 'ਚ ਪਿੰਡਾਂ 'ਚ ਅਫਵਾਹਾਂ ਖਿਲਾਫ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਾਂ ਕਿਹਾ ਕਿ ਬੀਈਈ ਰਛਪਾਲ ਸਿੰਘ ਸੋਸਣ ਅਤੇ ਫੀਲਡ ਸਟਾਫ ਵੱਲੋਂ ਪੰਚਾਇਤਾਂ ਨਾਲ ਮੀਟਿੰਗ ਕਰਕੇ ਸੈਂਪਲ ਕਰਵਾਉਣ ਦੀ ਮੁਹਿੰਮ ਭਖਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਕਾਹਨ ਸਿੰਘ ਵਾਲਾ ਦੇ ਸਰਪੰਚ ਮਨਜੀਤ ਕੌਰ, ਪੰਚ ਸੁਖਮੰਦਰ ਸਿੰਘ, ਪੰਚ ਕੇਵਲ ਸਿੰਘ, ਪੰਚ ਭਗਵੰਤ ਸਿੰਘ, ਸਾਬਕਾ ਸਰਪੰਚ ਤੇਜਿੰਦਰ ਸਿੰਘ, ਸ਼ਮਸ਼ੇਰ ਸਿੰਘ ਨੰਬਰਦਾਰ, ਗੁਰਭੇਜ ਸਿੰਘ ਸ਼ੋਸ਼ਲ ਵਰਕਰ, ਮੁਖਤਿਆਰ ਸਿੰਘ ਸ਼ੋਸ਼ਲ ਵਰਕਰ ਵੱਲੋਂ ਹੰਭਲਾ ਮਾਰ ਕੇ ਪਿੰਡ ਦੇ ਲੋਕਾਂ ਦੇ ਸੈਂਪਲ ਕਰਵਾਏ ਗਏ ਜਦਕਿ ਏ.ਐਨ.ਐਮ. ਕਿਰਨਦੀਪ ਕੌਰ, ਆਸ਼ਾ ਸੁਖਜੀਤ ਕੌਰ, ਆਸ਼ਾ ਜਸਪ੍ਰਰੀਤ ਕੌਰ, ਆਸ਼ਾ ਰਾਜਵਿੰਦਰ ਕੌਰ ਵੱਲੋਂ ਮਹਿਲਾਵਾਂ ਦੇ ਸੈਂਪਲ ਕਰਵਾਉਣ ਲਈ ਸਖਤ ਮਿਹਨਤ ਕੀਤੀ ਗਈ।

ਡਾ ਗਿੱਲ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਪਾਜ਼ੇਟਿਵ ਆਉਂਦਾ ਹੈ ਤਾਂ ਉਸਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਜਾਂਦਾ ਹੈ।

ਸੈਂਪਲ ਲੈਣ ਵਾਲੀ ਟੀਮ 'ਚ ਰਾਮਪਾਲ ਸਿੰਘ ਲੈਬ ਟੈਕਨੀਸ਼ੀਅਨ ਗਰੇਡ-1, ਜੋਗਿੰਦਰ ਸਿੰਘ ਸਿਹਤ ਵਰਕਰ, ਸੀ.ਐਚ.ਓ. ਪਰਵੀਨ ਕੌਰ, ਸੀ.ਐਚ.ਓ. ਅਮਨਦੀਪ ਕੌਰ ਛੋਟਾ ਘਰ, ਸੀ.ਐਚ.ਓ. ਅਮਨਦੀਪ ਕੌਰ ਸਾਫੂਵਾਲਾ, ਸੀ.ਐਚ.ਓ. ਜਸਪ੍ਰਰੀਤ ਕੌਰ ਜੈਮਲਵਾਲਾ ਤੇ ਡਰਾਈਵਰ ਕੁਲਦੀਪ ਸਿੰਘ ਸ਼ਾਮਿਲ ਸਨ।