ਸਵਰਨ ਗੁਲਾਟੀ, ਮੋਗਾ : ਅਗਰਵਾਲ ਸਮਾਜ ਸਭਾ ਦੀ ਟੀਮ ਵੱਲੋਂ ਸੂਬਾ ਪ੍ਰਧਾਨ ਡਾ. ਅਜੈ ਕਾਂਸਲ ਦੀ ਅਗਵਾਈ ਵਿਚ ਰੇਲਵੇ ਦੇ ਡੀਆਰਐੱਮ ਫਿਰੋਜ਼ਪੁਰ ਰੇਂਜ ਰਾਜੇਸ਼ ਅਗਰਵਾਲ ਨੂੰ ਮੋਗਾ ਪੁੱਜਣ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਅਗਰਵਾਲ ਸਮਾਜ ਸਭਾ ਦੀ ਟੀਮ ਨੇ ਡੀਆਰਐੱਮ ਰਾਜੇਸ਼ ਅਗਰਵਾਲ ਤੇ ਡਿਪਟੀ ਕਮਿਸ਼ਨਰ ਨਾਲ ਮੋਗਾ ਦੀਆਂ ਗਤੀਵਿਧੀਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਡੀਆਰਐੱਮ ਰਾਜੇਸ਼ ਅਗਰਵਾਲ ਨੂੰ ਰੇਲਵੇ ਸਟੇਸ਼ਨ ਦੇ ਕੋਲ ਲੋਡਿੰਗ ਅਤੇ ਅਨਲੋਡਿੰਗ ਕਰਨ ਵਾਲੀ ਬਨੀ ਪਲੇਟੀ ਨੂੰ ਸ਼ਹਿਰ ਤੋਂ ਬਾਹਰ ਟਰਾਂਸਫਰ ਕਰਨ ਲਈ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਪੀ.ਐਨ ਮਿੱਤਲ, ਬਲਦੇਵ ਸਹਾਏ ਗਰਗ, ਸੁਰਿੰਦਰ ਕਾਂਸਲ, ਰਿਤੇਸ਼ ਬਾਂਸਲ, ਅਨੁਪਮ ਗੁਪਤਾ ਆਦਿ ਹਾਜ਼ਰ ਸਨ।