ਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਮੁਖਬਰ ਦੀ ਸੂਚਨਾ ਤੇ ਚੋਰੀ ਦੀ ਰੇਤਾ ਸਮੇਤ ਟਰੈਕਟਰ ਟਰਾਲਾ ਬਰਾਮਦ ਕੀਤਾ ਹੈ ਜਦਕਿ ਉਸ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਬਲਵੀਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪੰਧੇਰ ਜਿਲ੍ਹਾਂ ਜਲੰਧਰ ਜੋਕਿ ਚੋਰੀ ਰੇਤਾ ਭਰ ਕੇ ਅੱਗੇ ਵੇਚਣ ਦਾ ਆਦਿ ਹੈ ਜੋ ਕਿ ਅੱਜ ਵੀ ਇਕ ਟਰੈਕਟਰ ਟਰਾਲੇ ਵਿਚ ਰੇਤਾ ਭਰਕੇ ਧਰਮਕੋਟ ਸਾਈਡ ਨੂੰ ਆ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ ਤੇ ਪਿੰਡ ਭੋਡੀਵਾਲਾ ਕੋਲ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਰੇਤਾ ਨਾਲ ਭਰੇ ਟਰੈਕਟਰ ਟਰਾਲੇ ਨੂੰ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਟਰੈਕਟਰ ਟਰਾਲੇ ਨੂੰ ਕਬਜੇ ਵਿਚ ਲੈਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ।