ਸਤਨਾਮ ਸਿੰਘ ਘਾਰੂ, ਧਰਮਕੋਟ : ਕਾਲੇ ਖੇਤੀ ਕਾਨੂੰਨਾਂ ਖਿਲਾਫ ਕੇਂਦਰ ਸਰਕਾਰ ਨਾਲ ਵਾਰ ਵਾਰ ਹੋ ਰਹੀਆਂ ਮੀਟਿੰਗਾਂ ਤੋਂ ਬਾਅਦ ਵੀ ਕੇਂਦਰ ਸਰਕਾਰ ਇਹਨਾਂ ਬਿੱਲਾਂ ਵਿਚ ਸੋਧ ਕਰਨ ਦੀ ਜਿਦ ਉਪਰ ਅੜੀ ਹੈ ਅਤੇ ਦੂਸਰੇ ਪਾਸੇ ਪੂਰੇ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਵੀ ਇਸ ਗੱਲ ਤੇ ਬਜਿਦ ਹਨ ਕਿ ਜਦ ਤਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਦ ਤਕ ਦਿੱਲੀ ਵਿਖੇ ਚੱਲ ਰਿਹਾ ਅੰਦੇਲਨ ਜਾਰੀ ਰਹੇਗਾ। ਇਹਨਾਂ ਮੀਟਿੰਗਾਂ ਉਪਰੰਤ 26 ਜਵਨਰੀ ਨੂੰ ਲਾਲ ਕਿਲੇ ਦਿੱਲੀ ਵਿਖੇ ਹੋਣ ਵਾਲੀ ਪ੍ਰਰੇਡ ਵਿਚ ਹਿੱਸਾ ਲੈਣ ਦੇ ਫੈਸਲੇ ਨੇ ਕੇਂਦਰ ਸਰਕਾਰ ਦੀਆਂ ਜੜਾ ਹਿਲਾ ਕੇ ਰੱਖ ਦਿੱਤੀਆਂ ਹਨ, ਕਿਸਾਨਾਂ ਪੂਰੇ ਪੰਜਾਬ ਵਿਚ ਇਸ ਪ੍ਰਰੇਡ ਵਿਚ ਹਿੱਸਾ ਲੈਣ ਲਈ ਟਰੈਕਟਰਾਂ ਸਮੇਤ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਰਿਹਾਇਸਲਾਂ ਕਰ ਰਹੇ ਹਨ।

ਇਸੇ ਤਹਿਤ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਨਛੱਤਰ ਸਿੰਘ ਿਢੱਲੋਂ ਰਸੂਲਪੁਰ ਦੀ ਅਗਵਾਈ ਹੇਠ ਦਾਣਾ ਮੰਡੀ ਧਰਮਕੋਟ ਤੋਂ ਸ਼ਾਹਕੋਟ ਤੱਕ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕਰਕੇ ਰਿਹਾਇਸਲ ਕੀਤੀ ਗਈ। ਇਸ ਟਰੈਕਟਰ ਮਾਰਚ ਵਿਚ 500 ਤੋਂ ਵੱਧ ਟਰੈਕਟਰ ਸਮੇਤ ਕਿਸਾਨਾਂ ਨੇ ਹਿੱਸਾ ਲਿਆ। ਧਰਮਕੋਟ ਤੋਂ ਸ਼ਾਹਕੋਟ ਲਈ ਰਵਾਨਾਂ ਹੋਣ ਸਮੇਂ ਜਿਥੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕੀਤੀ, ਉਥੇ ਪ੍ਰਰੈਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਨਛੱਤਰ ਸਿੰਘ ਰਸੂਲਪੁਰ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਦੇਸ਼ ਦਾ ਹਰ ਕਿਸਾਨ, ਮਜਦੂਰ, ਮੁਲਾਜਮ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਚੁੱਕਾ ਹੈ, ਜਦ ਤਕ ਕੇਂਦਰ ਸਰਕਾਰ ਇਹਨਾਂ ਕਾਲੇ ਅਤੇ ਮਾਰੂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ ਤਦ ਤਕ ਇਸ ਅੰਦੋਲਨ ਇਸੇ ਤਰਾਂ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਦੇ ਸੱਦੇ ਉਪਰ ਹਲਕਾ ਧਰਮਕੋਟ ਤੋਂ ਵਿਸ਼ਾਲ ਟਰੈਕਟਰਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋੋਵੇਗਾ ਜੋ 26 ਜਨਵਰੀ ਗਣਤੰਤਰ ਦਿਵਸ ਦੀ ਪ੍ਰਰੇਡ ਵਿਚ ਹਿੱਸਾ ਲਵੇਗਾ।

ਇਸ ਮੌਕੇ ਬਾਬਾ ਮੰਗਾ ਸਿੰਘ ਹਜੂਰ ਸਾਹਿਬ ਵਾਲੇ, ਸਰਪੰਚ ਗੁਰਦਿਆਲ ਸਿੰਘ ਬੁੱਟਰ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ, ਸਰਪੰਚ ਸਰਵਪ੍ਰਰੀਤ ਸਿੰਘ ਚਾਂਬ, ਸਰਪੰਚ ਪਿ੍ਰਤਪਾਲ ਸਿੰਘ ਕਾਵਾਂ, ਸਰਪੰਚ ਭਜਨ ਸਿੰਘ ਵਸਤੀ ਭਾਟੇ ਕੀ, ਪਵਨਦੀਪ ਸਿੰਘ ਜੋਸ਼ਨ ਯੂਥ ਕਿਸਾਨ ਆਗੂ, ਸਰਪੰਚ ਬਲਕਾਰ ਸਿੰਘ ਭੋਡੀਵਾਲਾ, ਦਿਲਬਾਗ ਸਿੰਘ ਕਮਾਲਕੇ, ਰਾਜਵਿੰਦਰ ਸਿੰਘ, ਸ਼ੁਭਮਪ੍ਰਰੀਤ ਸਿੰਘ ਭੋਡੀਵਾਲਾ, ਉਧਮ ਸਿੰਘ ਕੋਟ ਮੁਹੰਮਦ ਖਾਂ, ਦਿਲਸ਼ਾਨ ਸੰਧੂ, ਲਵਪ੍ਰਰੀਤ ਸਿੰਘ, ਨੰਬਰਦਾਰ ਮੋਹਣ ਸਿੰਘ ਬਾਕਰਵਾਲਾ, ਸੇਵਾ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ ਨੰਬਰਦਾਰ, ਮਹਿਲ ਸਿੰਘ, ਨਿਰਮਲ ਸਿੰਘ, ਸੋਹਣ ਸਿੰਘ ਪਟਵਾਰੀ, ਸ਼ਮਸੇਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।