ਸਵਰਨ ਗੁਲਾਟੀ, ਮੋਗਾ : ਲੜਕੀ ਨੂੰ ਵਿਦੇਸ਼ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਸਵਾ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆਂ ਕਿ ਲੜਕੀ ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਵਾਸੀ ਚੜਿੱਕ ਵੱਲੋਂ ਐਸ.ਐਸ.ਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੇ ਵਿਦੇਸ਼ ਮਲੇਸ਼ੀਆ ਜਾਣਾ ਸੀ, ਜਿਸਦੇ ਚਲਦੇ ਉਸਦੀ ਗੱਲਬਾਤ ਜਗਰਾਓਂ ਦੇ ਪਿੰਡ ਸ਼ੇਰ ਕਲਾਂ ਵਾਸੀ ਗੁਰਪ੍ਰਰੀਤ ਸਿੰਘ ਪੁੱਤਰ ਜਰਨੈਲ ਸਿੰਘ ਨਾਲ ਹੋਈ ਜਿਸਨੇ ਉਸ ਨੂੰ ਵਿਦੇਸ਼ ਭੇਜਣ ਲਈ ਸਵਾ ਲੱਖ ਰੁਪਏ ਦੀ ਮੰਗ ਕੀਤੀ ਅਤੇ ਉਸ ਨੇ ਆਪਣੇ ਪਰਿਵਾਰ ਨਾਲ ਮਿਲਕੇ ਜੂਨ 2018 ਵਿਚ ਗੁਰਪ੍ਰਰੀਤ ਸਿੰਘ ਨੂੰ ਅਜੀਤਵਾਲ ਵਿਚ ਬੁਲਾਕੇ ਉਸ ਨੂੰ ਪੈਸੇ ਦੇ ਦਿੱਤੇ ਲੇਕਿਨ ਸਮਾਂ ਬੀਤਣ ਤੇ ਉਸ ਨੂੰ ਵਿਦੇਸ਼ ਮਲੇਸ਼ੀਆ ਨਹੀਂ ਭੇਜਿਆਂ ਤੇ ਨਾ ਹੀ ਉਸ ਦੇ ਦਿੱਤੇ ਪੈਸੇ ਵਾਪਸ ਕੀਤੇ। ਐਸ.ਐਸ.ਪੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ 19 ਮਾਰਚ 2020 ਨੂੰ ਐਂਟੀ ਹਿਊਮਨ ਸੈਲ ਮੋਗਾ ਪੁਲਿਸ ਨੂੰ ਕਰਨ ਦੇ ਆਦੇਸ਼ ਦਿੱਤੇ। ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਸ਼ਿਕਾਇਤ ਕਰਤਾ ਪੀੜਤਾ ਵੱਲੋਂ ਲਗਾਏ ਦੋਸ਼ ਸਹੀ ਪਾਏ ਜਾਣ ਤੇ ਪੁਲਿਸ ਨੇ ਗੁਰਪ੍ਰਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸ਼ੇਰਪੁਰਾ ਕਲਾਂ (ਜਗਰਾਓਂ) ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।