ਬਲਵਿੰਦਰ ਸਮਰਾ, ਬਿਲਾਸਪੁਰ : ਕਸਬਾ ਬਿਲਾਸਪੁਰ ਅਧੀਨ ਪੈਂਦੀ ਪੁਲਿਸ ਚੌਕੀ ਬਿਲਾਸਪੁਰ ਵੱਲੋਂ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਅਧੀਨ ਮੁੱਖ ਚੌਕੀ ਇੰਚਾਰਜ ਬਲਵੀਰ ਸਿੰਘ ਵੱਲੋਂ ਛਾਪੇਮਾਰੀ ਦੌਰਾਨ 14 ਬੋਤਲਾਂ ਦੇਸੀ ਸ਼ਰਾਬ ਮਾਰਕਾ ਹੀਰ ਸੌਂਫੀ (ਹਰਿਆਣਾ) ਸੁਰਿੰਦਰ ਸਿੰਘ ਉਰਫ ਸਿੰਦਰ ਸਿੰਘ ਪੁੱਤਰ ਬਖਸ਼ੀ ਸਿੰਘ ਵਾਸੀ ਹਿੰਮਤਪੁਰਾ (ਮੋਗਾ) ਤੋਂ ਮੌਕੇ ਤੇ ਬਰਾਮਦ ਕੀਤੀਆਂ ਗਈਆਂ। ਇਸ ਖ਼ਿਲਾਫ਼ ਆਬਕਾਰੀ ਐਕਟ ਅਧੀਨ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਗਿਆ। ਇਹ ਬਰਾਮਦੀ ਮੁਖ਼ਬਰੀ ਮਿਲਣ ਤੇ ਦੋਸ਼ੀ ਨੂੰ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਗਿਆ।