ਸਵਰਨ ਗੁਲਾਟੀ, ਮੋਗਾ : ਰੰਜ਼ਿਸ਼ ਦੇ ਚੱਲਦਿਆਂ ਕ੍ਰਿਕਟ ਖਿਡਾਰੀ ਦੀ ਕੁੱਟਮਾਰ ਕਰਕੇ ਉਸ ਜਖਮੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਤਿੰਨ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਭਲਵਿੰਦਰ ਸਿੰਘ ਨੇ ਦੱਸਿਆ ਕਿ ਜਖਮੀ ਨੌਜਵਾਨ ਨਵਨੀਤ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਪੀਪਿਆਂ ਵਾਲੀ ਗਲੀ ਮੋਗਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਕ੍ਰਿਕਟ ਦਾ ਚੰਗਾ ਖਿਡਾਰੀ ਹੋਣ ਕਰਕੇ ਜਿਸ ਵੀ ਟੀਮ ਵਿਖੇ ਖੇਡਦਾ ਸੀ ਉਹ ਟੀਮ ਜਿੱਤ ਜਾਂਦੀ ਸੀ। ਉਸ ਨੇ ਕਿਹਾ ਕਿ ਅਰੋਪੀ ਵੀਸ਼ੂ ਸਹਿਗਲ, ਅਰੁਣ ਬੱਤਾ ਅਤੇ ਜੋਤ ਅੌਲਖ ਵਾਸੀ ਮੋਗਾ ਜੋ ਕਿ ਕਿ੍ਕਟ ਮੈਚ ਤੇ ਪੈਸੇ ਲਗਾਕੇ ਖੇਡਦੇ ਸਨ। ਉਸ ਨੇ ਕਿਹਾ ਕਿ ਹਰ ਵਾਰ ਉਸ ਦੀ ਟੀਮ ਮੈਚ ਜਿੱਤ ਜਾਦੀ ਸੀ। ਜਿਸ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਸੀ ਅਤੇ ਉਹ ਮੇਰੇ ਨਾਲ ਰੰਜਿਸ਼ ਰਖਦੇ ਸਨ। ਉਸ ਨੇ ਕਿਹਾ 20 ਦਸੰਬਰ ਦੀ ਰਾਤ ਨੂੰ ਉਹ ਆਪਣੇ ਘਰ ਦੇ ਬਾਹ ਖੜਾ ਸੀ ਤਾਂ ਇਸ ਦੌਰਾਨ ਉਹ ਤਿੰਨੋ ਇਕ ਸਕੂਟਰੀ ਤੇ ਉਸ ਨਾਲ ਤੇਜਧਾਰ ਹਥਿਆਰਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਤੇ ਮੌਕੇ ਤੇ ਫਰਾਰ ਹੋ ਗਏ। ਜਿਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਨੂੰ ਵੇਖਦਿਆਂ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨ ਲੈਕੇ ਕੁੱਟਮਾਰ ਕਰਨ ਦੇ ਦੋਸ਼ 'ਚ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।