ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਆਰਡੀਨੈਂਸ, ਬਿਜਲੀ ਬਿੱਲ 2020 ਨੂੰ ਰੱਦ ਕਰਾਉਣ ਲਈ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਕੱੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਅਤੇ ਸਹਿਯੋਗੀ ਭਰਾਤਰੀ ਜਥੇਬੰਦੀਆਂ ਦੀ ਅਗਵਾਈ ਹੇਠ ਸੜਕ ਜਾਮ ਕਰਕੇ ਐਸਡੀਐਮ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ।

ਅੱਜ ਦੇ ਧਰਨੇ 'ਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਖੇਤੀ ਆਰਡੀਨੈਂਸਾਂ ਨੇ ਮੰਡੀਕਰਨ ਨੂੰ ਤਬਾਹ ਕਰਕੇ, ਫਸਲ ਦਾ ਘੱਟੋ ਘੱਟ ਸਮੱਰਥਨ ਮੁੱਲ ਖਤਮ ਕਰਕੇ ਦੇਸ਼ ਦੀ ਕਿਸਾਨੀ, ਪੂਰੀ ਖੇਤੀ ਨੂੰ ਵੱਡੇ ਵੱਡੇ ਅੰਬਾਨੀ, ਅਡਾਨੀ ਸਰਮਾਏਦਾਰਾਂ ਦੇ ਹਵਾਲੇ ਕਰ ਦੇਣਾ ਹੈ। ਇਸ ਦੇ ਨਤੀਜੇ ਵਜੋਂ ਕਿਸਾਨੀ ਦੇ ਨਾਲ ਹੀ ਮੰਡੀ ਨਾਲ ਰੁਜ਼ਗਾਰ ਚਲਾ ਰਿਹਾ ਮਜਦੂਰ, ਆੜਤੀਆਂ, ਪੱਲੇਦਾਰਾਂ, ਅਕਾਊਂਟੈਂਟ ਸਭ ਬਰਬਾਦ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਨੇ ਖਾਧ ਖੁਰਕ ਦੀ ਸਰਕਾਰ ਦੀ ਗਾਰੰਟੀ ਨੂੰ ਖਤਮ ਕਰਨ ਲਈ ਵੱਡੀਆਂ ਪ੍ਰਰਾਈਵੇਟ ਏਜੰਸੀਆਂ ਨੂੰ ਮਨ ਮਰਜੀ ਮੁਤਾਬਿਕ ਅਨਾਜ ਸਟੋਰ ਕਰਨ ਦੀ ਖੁੱਲ ਦੇਣੀ ਹੈ। ਅਨਾਜ ਦੀਆਂ ਕੀਮਤਾਂ ਨੂੰ ਇਹ ਏਜੰਸੀਆਂ ਆਪਣੇ ਮੁਨਾਫਿਆਂ ਮੁਤਾਬਿਕ ਕੰਟਰੋਲ ਕਰਨਗੀਆਂ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਰਾਹੀਂ ਕੰਟਰੈਕਟ ਫਾਰਮਿੰਗ ਨੂੰ ਵਧਾਇਆ ਜਾਣਾ ਹੈ। ਜਿਸ ਨਾਲ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਧਨਾਢਾਂ ਕੋਰ ਇਕੱਠੀਆਂ ਹੋਣ ਨਾਲ ਪਹਿਲਾਂ ਹੀ ਤਬਾਹੀ ਦਾ ਸ਼ਿਕਾਰ ਕਿਸਾਨ ਬਰਬਾਦ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਸਰਮਾਏਦਾਰਾਂ ਨੂੰ ਗੱਫੇ ਦੇਣ ਲਈ ਹੀ ਮੋਦੀ ਹਕੂਮਤ ਬਿਜਲੀ ਸੋਧ ਬਿੱਲ 2020 ਲੈ ਕੇ ਆਈ ਹੈ। ਜਿਸ ਨਾਲ ਬਚੀਆਂ ਹੋਈਆਂ ਸਰਕਾਰੀ ਨੌਕਰੀਆਂ ਖਤਮ ਹੋ ਜਾਣਗੀਆਂ। ਬਿਜਲੀ ਮਹਿੰਗੀ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੋਟ ਬਟੋਰੂ ਸਿਆਸੀ ਪਾਰਟੀ ਨੂੰ ਮੂੰਹ ਨਹੀਂ ਲਾਵੇਗੀ। ਲੋਕ ਕਿਸਾਨ ਜਥੇਬੰਦੀਆਂ ਦਾ ਝੰਡੇ ਹੇਠ ਇੱਕਠੇ ਹੋ ਗਏ ਹਨ। ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਾਉਣ ਤੱਕ ਇਹ ਅੰਦੋਲਨ ਜਾਰੀ ਰਹੇਗਾ।

ਇਸ ਮੌਕੇ

ਟੈਕਸੀ ਸਟੈਂਡ ਯੂਨੀਅਨ (ਪੱਤੋਂ ਹੀਰਾ ਸਿੰਘ), ਬਹੁਜਨ ਸਮਾਜ ਪਾਰਟੀ, ਅਪੰਗ ਸਵੰਗ ਲੋਕਮੰਚ ਪੰਜਾਬ, ਸਮੂਹ ਪੰਚਾਇਤ ਰਾਮੂਵਾਲਾ ਹਰਚੋਕਾ, ਰਾਜੂ ਪੱਤੋਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕੁੱਲ ਹਿੰਦ ਕਿਸਾਨ ਸਭਾ, ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ, ਸਫਾਈ ਸੇਵਕ ਯੂਨੀਅਨ ਨਿਹਾਲ ਸਿੰਘ ਵਾਲਾ, ਲੇਬਰ ਮਜਦੂਰ ਯੂਨੀਅਨ ਨਿਹਾਲ ਸਿੰਘਾਂ ਵਾਲਾ, ਵਪਾਰ ਮੰਡਲ ਨਿਹਾਲ ਸਿੰਘ ਵਾਲਾ, ਕਿਸਾਨ ਯੂਨੀਅਨ ਲੱਖੋਵਾਲ, ਮੈਡੀਕਲ ਪ੍ਰਰੈਕਟੀਸਨਰਜ਼ ਐਸੋਸੀਏਸ਼ਨ, ਮਾਰਕੀਟ ਕਮੇਟੀ (ਮੋਗਾ), ਪ੍ਰਸਨਰ ਯੂਨੀਅਨ, ਨਰੇਗਾ ਰੁਜਗਾਰ ਪ੍ਰਰਾਪਤੀ ਮਜਦੂਰ ਯੂਨੀਅਨ, ਸਮੂਹ ਰਣੀਆਂ ਪਿੰਡ, ਬਾਬਾ ਜੀਵਨ ਸਿੰਘ ਸਮਾਜ ਸੇਵਾ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ (ਮੋਗਾ), ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ, ਆੜਤੀਆਂ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਬੀਜ ਵਿਕਰੇਤਾ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਹਲਵਾਈ ਐਸੋਸੀਏਸ਼ਨ, ਟੈਂਟ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਨੇ ਭਾਗ ਲਿਆ ਅਤੇ ਇਨ੍ਹਾਂ ਯੂਨੀਅਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੈਡੀਕਲ ਐਸੋਸੀਏਸ਼ਨ ਵੱਲੋਂ ਧਰਨਾਕਾਰੀਆਂ ਲਈ ਮੁਫ਼ਤ ਦਵਾਈਆਂ ਦੀ ਸਟਾਲ ਲਗਾਈ ਗਈ।