ਕਾਕਾ ਰਾਮੂੰਵਾਲਾ, ਚੜਿੱਕ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਾਲਾ (ਲੜਕੇ) ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ 'ਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਪਾਲ ਸਿੰਘ ਅੌਲਖ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਕੇਸ਼ ਮੱਕੜ, ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਇੰਦਰਪਾਲ ਸਿੰਘ ਿਢੱਲੋਂ ਪਹੁੰਚੇ। ਡੀ.ਈ.ਓ ਜਸਪਾਲ ਸਿੰਘ ਅੌਲਖ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਅਧਿਆਪਕਾਂ, ਪਿੰਡ ਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਏ.ਡੀ.ਓ ਰਾਕੇਸ ਮੱਕੜ ਨੇ ਕਿਹਾ ਕਿ ਸਰਕਾਰੀ ਸਕੂਲ ਪੜ੍ਹਾਈ ਸਣੇ ਹਰ ਖੇਤਰ 'ਚ ਅੱਗੇ ਹਨ। ਪਿ੍ਰੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਪ੍ਰਤੀਸਤ ਰਿਹਾ ਹੈ।

ਇਸ ਮੌਕੇ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਡਾਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਾਰੇ ਸਟਾਫ ਦੀ ਪ੍ਰਸੰਸਾ ਕਰਦਿਆਂ ਬੱਚਿਆਂ ਨੂੰ ਵਧਾਈ ਦਿੱਤੀ। ਉਪਰੰਤ ਡੀ.ਈ.ਓ ਜਸਪਾਲ ਅੌਲਖ, ਏ.ਡੀ.ਓ ਰਾਕੇਸ਼ ਮੱਕੜ, ਬਲਜਿੰਦਰ ਬੱਲੀ ਨੰਬਰਦਾਰ, ਇੰਦਰਪਾਲ ਿਢੱਲੋਂ ਤੇ ਆਦਿ ਵੱਲੋਂ ਪੁਜੀਸ਼ਨਾਂ ਪਾ੍ਰਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸੋਸ਼ਲ ਮੀਡੀਆ ਕੋਆ. ਹਰਸ਼ ਕੁਮਾਰ ਗੋਇਲ, ਨੋਡਲ ਅਫਸਰ ਦਿਲਬਾਗ ਸਿੰਘ, ਅਵਤਾਰ ਸਿੰਘ ਕਰੀਰ, ਜਗਜੀਤ ਸਿੰਘ, ਚਰਨਜੀਤ ਸਿੰਘ ਡਾਲਾ, ਸਰਬਜੀਤ ਸਿੰਘ, ਬਲਜੀਤ ਸਿੰਘ, ਗੁਰਪਿਆਰ ਸਿੰਘ, ਜਸਵੀਰ ਸਿੰਘ, ਮਨਜੀਤ ਕੋਰ, ਕੁਲਵਿੰਦਰ ਕੋਰ, ਹਰਵਿੰਦਰ ਕੋਰ, ਮਨਮੋਹਨ ਸਿੰਘ ਹਾਜ਼ਰ ਸਨ।