ਅਵਤਾਰ ਸਿੰਘ, ਅਜੀਤਵਾਲ : ਲਾਗਲੇ ਪਿੰਡ ਕੋਕਰੀ ਫੂਲਾ ਸਿੰਘ ਵਿਖੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਬਣੇ ਕੱਠਪਾਲ ਮਿਲਕ ਪੋਸੈਸਿੰਗ ਪਲਾਂਟ ਜਿਸ ਦਾ ਉਦਘਾਟਨ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਭਾਰਤ ਸਰਕਾਰ ਨੇ ਕੀਤਾ। ਇਸ ਸਮੇਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਈ ਹੋਰ ਮਿਲਕ ਪਲਾਟ ਲਗਾਏ ਜਾ ਸਕਦੇ ਸਨ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਉਹਨਾਂ ਦਾ ਸਾਥ ਦਿੰਦੀ। ਇਸ ਸਮੇਂ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਿਧਾਇਕ ਹਲਕਾ ਧਰਮਕੋਟ ਵੀ ਹਾਜ਼ਰ ਸਨ।

------

ਸੂਬਾ ਸਰਕਾਰ ਕੇਂਦਰ ਸਰਕਾਰ ਤੋਂ ਵੱਡੇ ਉਦੋਯਗ ਲੈਣ 'ਚ ਨਾਕਾਮ ਰਹੀ

ਮੋਗਾ ਜ਼ਿਲੇ੍ਹ ਦੇ ਪਸ਼ੂ ਪਾਲਕਾ ਨੂੰ ਇਸ ਪ੫ੋਜੈਕਟ ਲੱਗਣ ਨਾਲ ਵੱਡਾ ਲਾਭ ਮਿਲੇਗਾ। ਕੇਂਦਰ ਸਰਕਾਰ ਦੀ ਬਦੌਲਤ ਹੀ ਪੰਜਾਬ ਨੂੰ ਕਈ ਅਜਿਹੇ ਪ੫ੋਜੈਕਟ ਮਿਲੇ ਹਨ ਜਿਸ ਨਾਲ ਪੰਜਾਬ ਦੀ ਕਿਸਾਨੀ ਨੂੰ ਜਿੱਥੇ ਵੱਡਾ ਬਲ ਮਿਲਿਆ ਹੈ, ਉਥੇ ਇਨ੍ਹਾਂ ਪ੫ਾਜੈਕਟਾਂ ਦੇ ਲੱਗਣ ਨਾਲ ਪੰਜਾਬ ਦੇ ਵੱਡੀ ਗਿਣਤੀ ਬੇਰੁਜ਼ਗਾਰ ਨੌਜਾਵਾਨਾਂ ਨੂੰ ਰੁਜ਼ਗਾਰ ਪ੫ਾਪਤ ਵੀ ਹੋਇਆ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਅਜਿਹੇ ਵੱਡੇ ਪ੫ਾਜੈਕਟ ਲਿਆਉਣ ਵਿੱਚ ਬੁਰੀ ਤਰ੍ਹਾਂ ਨਾਲ ਅਸਫਲ.ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੫ਗਟਾਵਾ ਕੇਂਦਰੀ ਫੂਡ ਪ੫ੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੋਗਾ ਨਜਦੀਕ ਪਿੰਡ ਕੋਕਰੀ ਫੂਲਾ ਸਿੰਘ ਵਿਖੇ ਕੇਂਦਰ ਸਰਕਾਰ ਦੀ ਬਦੋਲਤ ਲਗਾਏ ਫਰੈਸ ਇਨ ਕਾਠਪਾਲ ਡੇਅਰੀ ਯੂਨਿੰਟ 2 ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਬੀਬਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਸੂਬੇ ਦੇ ਮੁੱਖ ਮੰਤਰੀ ਨੇ ਜਿੰਨਾ ਨੇ ਕੇਂਦਰ ਸਰਕਾਰ ਪਾਸ ਜਾਂ ਮੇਰੇ ਮਹਿਕਮੇ ਕੋਲ ਇਕ ਵੀ ਪ੫ੋਜੈਕਟ ਲੈਣ ਦੀ ਮੰਗ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸਾ ਪੰਜਾਬ ਨੂੰ ਦਿਲ ਖੋਲਕੇ ਪ੫ੋਜੈਕਟ ਪਾਸ ਕੀਤੇ ਹਨ। ਇਸ ਸਮੇਂ ਭੁਪਿੰਦਰ ਸਾਹੋਕੇ, ਪ੫ੇਮ ਚੰਦ ਐਮ ਸੀ ਮੋਗਾ, ਮਨਜੀਤ ਧੰਮੂ, ਜਗਜੀਤ ਛਾਬੜਾ ਆਦਿ ਹਾਜ਼ਰ ਸਨ।