ਕੈਪਸ਼ਨ : ਰਾਮ ਲੀਲ੍ਹਾ ਦੇ ਪਾਤਰਾਂ ਦੇ ਰੂਪ 'ਚ ਸਜੇ ਵਿਦਿਆਰਥੀ ਤੇ ਹਾਜ਼ਰ ਸਟਾਫ।

ਨੰਬਰ : 8 ਮੋਗਾ 12 ਪੀ

ਵਕੀਲ ਮਹਿਰੋਂ, ਮੋਗਾ : ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਕੇ.ਪੀ.ਐਸ) 'ਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਚੇਅਰਮੈਨ ਸੁਨੀਲ ਗਰਗ ਐਡਵੋਕੇਟ ਨੇ ਕਿਹਾ ਕਿ ਰਮਾਇਣ ਸਿਰਫ ਇਕ ਗ੍ੰਥ ਨਹੀਂ ਹੈ, ਇਹ ਜੀਵਨ ਦੀ ਚੰਗਿਆਈਆਂ ਅਤੇ ਬੁਰਾਈਆਂ ਦਾ ਨਿਚੋੜ ਹੈ। ਜੋ ਹਰ ਵਿਅਕਤੀ ਨੂੰ ਮਾਨਵਤਾ ਦੇ ਰਸਤੇ 'ਤੇ ਚੱਲਣ ਦਾ ਅਤੇ ਮਰਿਯਾਦਾ ਅਨੁਸਾਰ ਜੀਵਨ ਜਿਉਣ ਦਾ ਸੰਦੇਸ਼ ਦਿੰਦਾ ਹੈ। ਇਸ ਤਰ੍ਹਾਂ ਦੀਆਂ ਕਥਾਵਾਂ ਸਿਰਫ ਪੜ੍ਹਨ ਤੇ ਦੇਖਣ ਤਕ ਸੀਮਿਤ ਨਹੀਂ ਰੱਖਣੀਆਂ ਚਾਹੀਦੀਆਂ, ਬਲਕਿ ਆਪਣੇ ਜੀਵਨ 'ਚ ਇਸ 'ਤੇ ਅਮਲ ਜ਼ਰੂਰ ਕਰਨਾ ਚਾਹੀਦਾ ਹੈ, ਤਦ ਹੀ ਇਸ ਦਾ ਉਦੇਸ਼ ਪੂਰਾ ਹੋਵੇਗਾ।

ਚੇਅਰਮੈਨ ਸੁਨੀਲ ਗਰਗ ਐਡਵੋਕੇਟ, ਡਾਇਰੈਕਟਰ ਸੁਨੀਤਾ ਗਰਗ, ਪਿ੍ਰੰਸੀਪਲ ਹੇਮ ਪ੍ਰਭਾ ਸੂਦ, ਡੀਨ ਮਲਕੀਤ ਸਿੰਘ ਦੀ ਮੌਜੂਦਗੀ ਵਿਚ ਜਿਸ ਤਰ੍ਹਾਂ ਹੀ ਰਾਵਨ ਦੇ ਪੁਤਲੇ ਨੂੰ ਜਿਉਂ ਹੀ ਅਗਨ ਭੇਟ ਕੀਤਾ ਗਿਆ, ਪੂਰਾ ਕੈਂਪਸ ਭਗਵਾਨ ਰਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ।