ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਭਾਜਪਾ ਵਰਕਰਾਂ ਦੀ ਮੀਟਿੰਗ ਬੱਧਨੀ ਕਲਾਂ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ, ਜਨਰਲ ਸੈਕਟਰੀ ਬੋਹੜ ਸਿੰਘ ਗਿੱਲ, ਗੁਰਮਿੰਦਰ ਸਿੰਘ ਬੱਬਲੂ ਜ਼ਿਲ੍ਹਾ ਪ੍ਰਧਾਨ ਓਬੀਸੀ ਮੋਰਚਾ ਅਤੇ ਸੇਵਾਮੁਕਤ ਐੱਸਪੀ ਮੁਖਤਿਆਰ ਸਿੰਘ, ਗੁਰਮੇਲ ਸਿੰਘ ਸਰਾਂ ਸੂਬਾ ਕਮੇਟੀ ਮੈਂਬਰ ਆਦਿ ਆਗੂਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਸਰਬਸੰਮਤੀ ਨਾਲ ਭਾਜਪਾ ਦੇ ਟਕਸਾਲੀ ਆਗੂ ਗੁਰਵਿੰਦਰ ਸਿੰਘ ਕਾਲੀ ਨੂੰ ਭਾਜਪਾ ਮੰਡਲ ਬੱਧਨੀ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਮਿਤ ਤਾਇਲ, ਹਰਮਨਦੀਪ ਸਿੰਘ ਰਾਊਕੇ ਨੂੰ ਜਨਰਲ ਸੈਕਟਰੀ, ਪ੍ਰਦੀਪ ਕੁਮਾਰ ਲਾਡੀ ਅਤੇ ਡਾ. ਵਿਸ਼ਵ ਕੁਮਾਰ ਬੰਗਾਲੀ ਨੂੰ ਵਾਈਸ ਪ੍ਰਧਾਨ, ਗੁਰਮੇਲ ਸਿੰਘ ਬੁੱਟਰ ਨੂੰ ਐੱਸਟੀ ਮੋਰਚੇ ਦਾ ਪ੍ਰਧਾਨ ਲਾਇਆ ਗਿਆ। ਇਸ ਮੌਕੇ ਕਿਸਾਨੀ ਸੰਘਰਸ਼ ਸਮੇਂ ਭਾਜਪਾ ਦਾ ਸਾਥ ਛੱਡਣ ਵਾਲੇ ਰੁਲਦੂ ਸਿੰਘ ਭੰਗੂ ਬੱਧਨੀ ਕਲਾਂ ਵੱਲੋਂ ਭਾਜਪਾ ਵਿਚ ਮੁੜ ਘਰ ਵਾਪਸੀ ਕੀਤੀ ਗਈ। ਇਸ ਮੌਕੇ ਬਲਵੀਰ ਸਿੰਘ ਕੰਧੋਲਾ ਸਾਬਕਾ ਪ੍ਰਧਾਨ, ਕੈਸ਼ੀਅਰ ਵਿਵੇਕ ਕੋਛੜ, ਭਗਵਾਨ ਸਿੰਘ ਟੋਨੀ ਪ੍ਰਧਾਨ ਭਾਵਾਧਸ, ਰਾਜਾ ਸਰਪੰਚ ਮਲੈਆਣਾ, ਗੁਰਮੀਤ ਸਿੰਘ, ਬਲਦੇਵ ਸਿੰਘ ਲੋਪੋਂ, ਬਲਵੰਤ ਸਿੰਘ, ਗੁਰਜੀਤ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ, ਰਜਿੰਦਰ ਸਿੰਘ ਮੱਲੇਆਣਾ, ਸਿਵਚਰਨ, ਨੀਲੂ ਚੌਧਰੀ ਤੇ ਬਲਜੀਤ ਸਿੰਘ ਆਦਿ ਹਾਜ਼ਰ ਸਨ।