- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਬਿਨ੍ਹਾਂ ਕਿਸੇ ਪ੍ਰਕਾਰ ਦੇ ਵਿਤਕਰੇ ਦੇ ਉਪਦੇਸ਼ ਦਿੱਤਾ : ਜਥੇਦਾਰ ਤੋਤਾ ਸਿੰਘ

ਕੈਪਸ਼ਨ : ਗੁਰਮਤਿ ਕੈਂਪ ਦੌਰਾਨ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸ਼ੋ੍ਮਣੀ ਕਮੇਟੀ ਮੈਂਬਰ ਤੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਹੋਰ ਸ਼ਖ਼ਸੀਅਤਾਂ।

ਨੰਬਰ : 17 ਮੋਗਾ 15 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ :

ਮੋਗਾ ਇਲਾਕੇ ਅੰਦਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵੱਲੋਂ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਤੋਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੱਚਿਆਂ ਨੂੰ ਗੁਰਬਾਣੀ ਇਤਿਹਾਸ ਤੇ ਰਹਿਤ ਮਰਿਆਦਾ ਤੋਂ ਜਾਣੂ ਕਰਾਉਣ ਲਈ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਕੈਂਪਾਂ ਦੀ ਲੜੀ ਆਰੰਭੀ ਹੋਈ ਹੈ।

ਇਸੇ ਤਹਿਤ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾ ਵੱਲੋਂ ਪਿੰਡ ਬੁੱਘੀਪੁਰਾ ਵਿਖੇ ਗੁਰਦੁਆਰਾ ਬਾਬਾ ਬੂਟਾ ਸਿੰਘ ਤੇ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਗੁਰਮਤਿ ਕੈਂਪ ਲਗਾਏ ਗਏ। ਜਿਸ ਵਿੱਚ 142 ਦੇ ਕਰੀਬ ਬੱਚਿਆਂ ਨੇ ਗੁਰਮਤਿ ਦੀ ਸਿੱਖਿਆ ਪ੍ਰਰਾਪਤ ਕੀਤੀ। ਗੁਰਮਤਿ ਕੈਂਪਾਂ ਦਾ ਸਮਾਪਤੀ ਸਮਾਰੋਹ ਗੁਰਦੁਆਰਾ ਸੰਤੋਖਸਰ ਵਿਖੇ ਹੋਇਆ। ਜਿਸ ਵਿੱਚ ਵਿਸ਼ੇਸ ਤੌਰ ਤੇ ਜਥੇਦਾਰ ਤੋਤਾ ਸਿੰਘ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੰਤਰੀ ਹਾਜਰ ਹੋਏ। ਇਸ ਮੌਕੇ ਹਾਜਰ ਸੰਗਤਾਂ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਬਿਨ੍ਹਾਂ ਕਿਸੇ ਪ੍ਰਕਾਰ ਦੇ ਵਿਤਕਰੇ ਦੇ ਉਪਦੇਸ਼ ਦਿੱਤਾ ਹੈ। ਗੁਰੂ ਸਾਹਿਬ ਜੀ ਦੇ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਿੱਖ ਸੰਗਤਾਂ ਜਥੇਬੰਦੀਆਂ ਕੇਂਦਰ ਤੇ ਰਾਜ ਸਰਕਾਰਾਂ ਦੇ ਸਹਿਯੌਗ ਨਾਲ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਜੋ ਕਿ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਪਾਕ ਧਰਤੀ ਤੋਂ ਆਰੰਭ ਹੋਇਆ ਹੈ 30 ਅਕਤੂਬਰ ਨੂੰ ਮੋਗਾ 'ਚ ਇਤਿਹਾਸਕ ਨਗਰ ਡਰੋਲੀ ਭਾਈ ਵਿਖੇ ਪਹੁੰਚ ਰਿਹਾ ਹੈ। ਰਾਤ ਦੇ ਵਿਸ਼ਰਾਮ ਉਪਰੰਤ 31 ਅਕਤੂਬਰ ਦੀ ਸਵੇਰ ਨੂੰ ਡਰੋਲੀ ਭਾਈ ਤੋਂ ਮੋਗਾ ਆਰੰਭ ਹੋ ਕੇ ਮੋਗੇ ਦੀਆਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦਾ ਹੋਇਆ 31 ਅਕਤੂਬਰ ਨੂੰ ਰਾਤ ਧਰਮਕੋਟ ਵਿਖੇ ਗੁਰਦੁਆਰਾ ਸਾਹਿਬ ਵਿਖੇ ਵਿਸ਼ਰਾਮ ਕਰਕੇ ਅੱਗੇ ਆਪਣੇ ਪੜਾਅ ਲਈ ਰਵਾਨਾ ਹੋਵੇਗਾ।

ਇਸ ਮੌਕੇ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਸਰਟੀਫਿਕੇਟ ਤੇ ਗੁਰਮਤਿ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਭਾਈ ਲਖਵੀਰ ਸਿੰਘ ਤੇ ਭਾਈ ਗੁਲਾਬਜਿੰਦਰ ਸਿੰਘ ਨੂੰ ਸਿਰੋਪਾਉ ਭੇਟ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਉਨ੍ਹਾਂ ਦੇ ਕਾਰਜ ਦੀ ਸ਼ਲਾਘਾ ਕੀਤੀ। ਉਪਰੰਤ ਸਮੂਹ ਪ੍ਰਬੰਧਕਾਂ ਵੱਲੋਂ ਜਥੇਦਾਰ ਤੋਤਾ ਸਿੰਘ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸੰਤੋਖਸਰ ਦੇ ਪ੍ਰਧਾਨ ਮਹਿੰਦਰ ਸਿੰਘ, ਗੁਰਦੁਆਰਾ ਬਾਬਾ ਬੂਟਾ ਸਿੰਘ ਦੇ ਪ੍ਰਧਾਨ ਬਲਵੰਤ ਸਿੰਘ ਰਾਏ, ਗਿਆਨੀ ਗੁਰਮੀਤ ਸਿੰਘ, ਗਿਆਨੀ ਅਵਤਾਰ ਸਿੰਘ, ਅਮਰਜੀਤ ਸਿੰਘ ਖਾਲਸਾ, ਬਲਜੀਤ ਸਿੰਘ ਖੀਵਾ, ਨਿਰਮਲ ਸਿੰਘ ਖਾਲਸਾ, ਜਥੇਦਾਰ ਹਰਬੰਸ ਸਿੰਘ, ਪੰਚ ਬਲਦੇਵ ਸਿੰਘ, ਰਘਬੀਰ ਸਿੰਘ ਗਿੱਲ, ਸਜਵੰਤ ਸਿੰਘ ਬੱਬੂ, ਮਿਸਤਰੀ ਸੁਖਮੰਦਰ ਸਿੰਘ, ਮਿਸਤਰੀ ਹਰਬੰਸ ਸਿੰਘ ਤੇ ਕੁਲਵੰਤ ਸਿੰਘ ਰਿੱਚੀ ਆਦਿ ਹਾਜ਼ਰ ਸਨ।