ਕੈਪਸ਼ਨ : ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਆਪਣੇ ਕੋਚ ਕਰਨਦੀਪ ਸਿੰਘ, ਚੇਅਰਮੈਨ ਇੰਦਰਜੀਤ ਸਿੰਘ ਤੇ ਪਿ੍ਰੰਸੀਪਲ ਵਿਜੈ ਆਨੰਦ ਨਾਲ।

ਨੰਬਰ : 12 ਮੋਗਾ 13 ਪੀ

ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਪੰਜਾਬ ਸਕੂਲ ਖੇਡਾਂ ਅਧੀਨ ਤਾਇਕਵਾਂਡੋ ਅਤੇ ਕਿੱਕ ਬਾਕਸਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਭੁਪਿੰਦਰਾ ਖਾਲਸਾ ਸਕੂਲ ਮੋਗਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਦੇ ਵਿਦਿਆਰਥੀਆਂ ਨੇ ਅੰਡਰ-14 ਤੇ ਅੰਡਰ-17 ਹਿੱਸਾ ਲਿਆ ਸੀ। ਆਪਣਾ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਅੰਡਰ-17 ਖੁਸ਼ਪ੍ਰਰੀਤ, ਅਮਨਦੀਪ ਕੌਰ ਤੇ ਸਿਮਰਨ ਕੌਰ ਨੇ ਤਾਇਕਵਾਂਡੋ ਦੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਰਾਪਤ ਕੀਤਾ ਤੇ ਕਿੱਕ ਬਾਕਸਿੰਗ ਦੇ ਮੁਕਾਬਲਿਆਂ 'ਚ ਅੰਡਰ-14 ਨੂਰਪ੍ਰਰੀਤ ਕੌਰ ਨੇ ਗੋਲਡ ਮੈਡਲ ਪ੍ਰਰਾਪਤ ਕਰਕੇ ਸਟੇਟ ਪੱਧਰੀ ਮੁਕਾਬਲਿਆਂ 'ਚ ਆਪਣੀ ਥਾਂ ਪੱਕੀ ਕਰ ਲਈ ਹੈ। ਸਕੂਲ ਖੇਡਾਂ ਅਧੀਨ ਬਾਕਸਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਬਲੂਮਿੰਗ ਬਰਡਜ ਸਕੂਲ ਮੋਗਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਗਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਦੇ ਬੱਚਿਆਂ ਰੋਹਿਤ ਖੁਰਾਣਾ, ਜਸਕਰਨ ਸਿੰਘ, ਅਰਸ਼ਪ੍ਰਰੀਤ ਸਿੰਘ ਅਤੇ ਹਰਭਜਨ ਸਿੰਘ ਨੇ ਅੰਡਰ-14 ਗੋਲਡ ਮੈਡਲ ਪ੍ਰਰਾਪਤ ਕੀਤਾ ਅਤੇ ਅੰਡਰ-17 ਜਸਕਰਨ ਸਿੰਘ ਨੇ ਗੋਲਡ ਮੈਡਲ ਪ੍ਰਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਜਿੱਤ ਸਦਕਾ ਸਕੂਲ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ, ਵਾਇਸ ਚੇਅਰਪਰਸਨ ਮੈਡਮ ਸੁੰਦਰਜੀਤ ਕੌਰ ਅਤੇ ਪਿ੍ਰੰਸੀਪਲ ਵਿਜੈ ਆਨੰਦ ਨੇ ਜੇਤੂ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਕੋਚ ਕਰਨਦੀਪ ਸਿੰਘ ਨੂੰ ਵਧਾਈ ਦਿੱਤੀ। ਇਸ ਜਿੱਤ ਸਦਕਾ ਸਕੂਲ 'ਚ ਜਸ਼ਨ ਦਾ ਮਾਹੌਲ ਬਣਿਆ ਰਿਹਾ।