ਕੈਪਸ਼ਨ : ਪਿ੍ਰੰਸੀਪਲ ਇੰਦੂ ਅਰੋੜਾ ਨੂੰ ਸਨਮਾਨਿਤ ਕਰਦੀ ਹੋਈ ਡੀਏਵੀ ਮਾਡਲ ਟਾਊਨ ਸਕੂਲ ਦੀ ਮੈਨੇਜਮੈਂਟ।

ਨੰਬਰ : 11 ਮੋਗਾ 18 ਪੀ

ਸਟਾਫ ਰਿਪੋਰਟਰ, ਨਿਹਾਲ ਸਿੰਘ ਵਾਲਾ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗਰੀਨ ਵੈਲੀ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਇੰਦੂ ਅਰੋੜਾ ਦੀ ਸੀਬੀਐਸਈ ਬੋਰਡ ਦੇ ਰੀਸੋਰਸ ਪਰਸਨ ਵਜੋਂ ਨਿਯੁਕਤੀ ਹੋਈ ਹੈ। ਉਨ੍ਹਾਂ ਜਲੰਧਰ ਦੇ ਡੀਏਵੀ ਮਾਡਲ ਟਾਊਨ ਸਕੂਲ ਵਿਖੇ ਜਮਾਤ ਪ੍ਰਬੰਧ ਵਿਸ਼ੇ 'ਤੇ ਵਰਕਸ਼ਾਪ ਲਗਾਈ। ਇਹ ਸੈਸ਼ਨ ਦੋ ਦਿਨ ਦਾ ਸੀ। ਉਨ੍ਹਾਂ ਨੇ ਉਥੇ ਵੱਖ ਵੱਖ ਸ਼ਹਿਰਾਂ ਜਿਵੇਂ ਅੰਮਿ੍ਤਸਰ, ਜਲੰਧਰ, ਲੁਧਿਆਣਾ, ਕਪੂਰਥਲਾ, ਪਠਾਨਕੋਟ, ਜਲਾਲਾਬਾਦ ਆਦਿ ਸ਼ਹਿਰਾਂ ਤੋਂ ਆਏ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ। ਜੋ ਕਿ ਗਰੀਨ ਵੈਲੀ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਕਿਉਂਕਿ ਇਸ ਇਲਾਕੇ ਵਿਚੋਂ ਇਸ ਕੰਮ ਲਈ ਚੁਣੇ ਜਾਣਾ ਕੋਈ ਛੋਟੀ ਗੱਲ ਨਹੀਂ ਹੈ।

ਇਸ ਟਰੇਨਿੰਗ ਦੌਰਾਨ ਸ੍ਰੀਮਤੀ ਇੰਦੂ ਅਰੋੜਾ ਨੇ ਦੱਸਿਆ ਕਿ ਜਮਾਤ ਵਿੱਚ ਬੱਚਿਆਂ ਨਾਲ ਕਿਵੇਂ ਪੇਸ਼ ਆਉਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਲਾਸ ਵਿੱਚ ਕਦੋਂ ਕਿਸ ਤਰ੍ਹਾਂ ਦੀਆਂ ਕਿਰਿਆਵਾਂ ਕਰਨੀਆਂ ਹਨ। ਕੁੱਲ ਮਿਲਾ ਕੇ ਇਹ ਸੈਸ਼ਨ ਬਹੁਤ ਹੀ ਸਫ਼ਲ ਰਿਹਾ। ਜਮਾਤ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਭ ਦੇ ਮਨਾਂ ਵਿਚੋਂ ਸ਼ੰਕੇ ਦੂਰ ਹੋ ਗਏ। ਅਧਿਆਪਕਾਂ ਦੀਆਂ ਜਮਾਤ ਦੀਆਂ ਕਈ ਮੁਸ਼ਕਿਲਾਂ ਹੱਲ ਹੋਈਆਂ। ਡੀਏਵੀ ਮਾਡਲ ਟਾਊਨ ਸਕੂਲ ਜਲੰਧਰ ਦੀ ਮੈਨੇਜਮੈਂਟ ਵੱਲੋਂ ਇੰਦੂ ਅਰੋੜਾ ਦਾ ਤਹਿ ਦਿਨੋਂ ਧੰਨਵਾਦ ਕੀਤਾ ਗਿਆ।