ਸਵਰਨ ਗੁਲਾਟੀ, ਮੋਗਾ : ਸਰਕਾਰੀ ਪ੍ਰਰਾਇਮਰੀ ਸਕੂਲ ਦੱਤ ਰੋਡ ਮੋਗਾ ਵਿਖੇ ਸਮੂਹ ਯੋਗ ਵਿਦਿਆਰਥੀਆਂ ਲਈ ਵਿਭਾਗੀ ਹਦਾਇਤਾਂ ਅਨੁਸਾਰ ਵਰਦੀ ਵੰਡ ਸਮਾਰੋਹ ਸਕੂਲ ਮੁਖੀ ਗੀਤਾ ਰਾਣੀ ਅਧਿਆਪਕਾ ਪਰਮਜੀਤ ਕੌਰ, ਜਸਪਾਲ ਕੌਰ, ਹਰਸ਼ ਕੁਮਾਰ ਗੋਇਲ, ਅਮਨਦੀਪ ਕੌਰ, ਮਿਡ ਡੇਅ ਮੀਲ ਕੁੱਕ ਹੇਮ ਲਤਾ ਅਤੇ ਸ਼ਿੰਦਰਪਾਲ ਕੌਰ ਦੀ ਮੌਜੂਦਗੀ ਵਿਚ ਕਰਵਾਇਆ ਗਿਆ। ਇਸ ਮੌਕੇ ਸਕੂਲ ਮੁਖੀ ਗੀਤਾ ਰਾਣੀ ਅਤੇ ਹਰਸ਼ ਕੁਮਾਰ ਗੋਇਲ ਨੇ ਕਿਹਾ ਕਿ ਇਸ ਵਾਰ ਪ੍ਰਰੀ ਪ੍ਰਰਾਇਮਰੀ ਦੇ ਵਿਦਿਆਰਥੀਆਂ ਲਈ ਵੀ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਰਦੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਵਿਚ ਸਮਾਨਤਾ, ਇਕਸਾਰਤਾ, ਤਾਲਮੇਲ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।