ਕੈਪਸ਼ਨ : ਸੋਨ ਤਗਮਾ ਜੇਤੂ ਖਿਡਾਰੀ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦੇ ਪ੍ਰਬੰਧਕ।

ਨੰਬਰ : 11 ਮੋਗਾ 12 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸਥਾਨਿਕ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਕੁਸ਼ਤੀ ਖਿਡਾਰੀ ਜਸ਼ਨਦੀਪ ਸਿੰਘ ਨੇ 65ਵੀਂਆਂ ਜ਼ਿਲ੍ਹਾ ਸਕੂਲ ਖੇਡਾਂ 'ਚ ਭਾਗ ਲਿਆ। ਇਨ੍ਹਾਂ ਖੇਡਾਂ ਦਾ ਆਯੋਜਨ ਮਿਤੀ 30 ਸਤੰਬਰ ਤੋਂ 3 ਅਕਤੂਬਰ ਨੂੰ ਕੋਟ ਈਸੇ ਖ਼ਾਂ ਵਿਖੇ ਹੋਇਆ। ਸਕੂਲ ਦੇ ਖਿਡਾਰੀ ਜਸ਼ਨਦੀਪ ਸਿੰਘ ਨੇ ਅੰਡਰ 17 ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।

ਵਰਨਣਯੋਗ ਹੈ ਕਿ ਜਸ਼ਨਦੀਪ ਸਿੰਘ ਸਟੇਟ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲਵੇਗਾ। ਜਿੱਤ ਕੇ ਸਕੂਲ ਪਹੰੁਚੇ ਇਸ ਖਿਡਾਰੀ ਦਾ ਪ੍ਰਧਾਨ ਗੁਰਦੀਪ ਸਿੰਘ ਵਾਲੀਆ, ਮੈਨੇਜਰ ਮੈਡਮ ਮੋਨਿਕਾ ਵਾਲੀਆ ਅਤੇ ਪਿ੍ਰੰਸੀਪਲ ਮੈਡਮ ਰੀਮਾ ਗਰੋਵਰ ਨੇ ਸੁਆਗਤ ਕੀਤਾ। ਉਨ੍ਹਾਂ ਨੇ ਇਸ ਜਿੱਤ ਲਈ ਖਿਡਾਰੀ, ਡੀਪੀ ਸਾਹਿਬਾਨਾਂ ਅਤੇ ਉਸਦੇ ਕੋਚ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਸ਼ੁਭਾਕਾਮਨਾਵਾਂ ਦਿੱਤੀਆਂ।