ਪੱਤਰ ਪ੍ਰਰੇਰਕ, ਮੋਗਾ : ਥਾਣਾ ਕੋਟ ਇਸੇ ਖਾਂ ਦੇ ਅਧੀਨ ਪੈਂਦੇ ਅਧੀਨ ਪੈਂਦੇ ਪਿੰਡ ਜਾਫਰਵਾਲਾ ਵਿਖੇ ਸਾਂਝੀ ਮੋਟਰ ਦੇ ਝਗੜੇ ਨੂੰ ਲੈ ਕੇ ਨੂੰਹ ਸੱਸ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਪੁਲਿਸ ਨੇ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕੋਟ ਇਸੇ ਖਾਂ ਦੇ ਸਹਾਇਕ ਥਾਣੇਦਾਰ ਗੁਰਾ ਸਿੰਘ ਨੇ ਦੱਸਿਆ ਕਿ ਦਵਿੰਦਰ ਕੌਰ ਪਤਨੀ ਸਵਰਨ ਸਿੰਘ ਵਾਸੀ ਪਿੰਡ ਜਾਫਰਵਾਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਨ੍ਹਾਂ ਦਾ ਖੇਤਵਾਲੀ ਸਾਂਝੀ ਮੋਟਰ ਦਾ ਝਗੜਾ ਗੁਰਮੁੱਖ ਸਿੰਘ ਤੇ ਏਕਨਾਮ ਸਿੰਘ ਨਾਲ ਚੱਲਦਾ ਸੀ। ਉਸ ਨੇ ਕਿਹਾ ਕਿ 16 ਅਕਤੂਬਰ ਨੂੰ ਉਹ ਆਪਣੀ ਨੂੰਹ ਗੁਰਵਿੰਦਰ ਕੌਰ ਪਤਨੀ ਗੁਰਭੇਜ ਸਿੰਘ ਨਾਲ ਆਪਣੇ ਘਰ ਦੇ ਦਰਵਾਜ਼ੇ 'ਤੇ ਖੜ੍ਹੀਆਂ ਸਨ ਤਾਂ ਇਸ ਦੌਰਾਨ ਉਥੇ ਗੁਰਮੁੱਖ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ, ਏਕਨਾਮ ਸਿੰਘ ਤੇ ਉਸ ਦੀ ਪਤਨੀ ਗੁਰਪ੍ਰਰੀਤ ਕੌਰ ਚਾਰਾਂ ਨੇ ਮਿਲਕੇ ਉਸ ਦੀ ਅਤੇ ਉਸ ਦੀ ਨੂੰਹ ਦੀ ਬੁਰੀ ਤਰਾਂ ਕੁੱਟਮਾਰ ਕਰਕੇ ਦੋਵਾਂ ਨੂੰ ਜ਼ਖ਼ਮੀ ਕਰਕੇ ਫਰਾਰ ਹੋ ਗਏ। ਉਨ੍ਹਾਂ ਦੋਨਾਂ ਨੂੰ ਇਲਾਜ ਲਈ ਕੋਟ ਇਸੇ ਖਾਂ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਨੇ ਜ਼ਖ਼ਮੀਆਂ ਅੌਰਤਾਂ ਦੇ ਬਿਆਨ ਲੈਕੇ ਕੁੱਟਮਾਰ ਕਰਨ ਦੇ ਦੋਸ਼ 'ਚ ਚਾਰਾਂ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।