ਕੈਪਸ਼ਨ : ਫੁੱਟਬਾਲ ਲੀਗ ਦੇ ਫਾਈਨਲ ਮੁਕਾਬਲੇ ਉਪਰੰਤ ਰਾਮੂੰਵਾਲਾ ਨਵਾਂ ਏ ਤੇ ਰਾਮੂੰਵਾਲਾ ਨਵਾਂ ਬੀ ਟੀਮ ਦੇ ਖਿਡਾਰੀ।

ਨੰਬਰ : 16 ਮੋਗਾ 9 ਪੀ

ਕਾਕਾ ਰਾਮੂੰਵਾਲਾ, ਚੜਿੱਕ : ਸ਼ੋ੍ਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਸੀਨੀਅਰ ਸੈਕੰਡਰੀ ਸਕੂਲ ਰਾਮੂੰਵਾਲਾ ਨਵਾਂ ਦੀਆਂ ਖੇਡ ਗਰਾਊਂਡਾਂ ਵਿਖੇ ਨੌਜਵਾਨ ਵੀਰਾਂ ਵੱਲੋਂ ਫੁੱਟਬਾਲ ਲੀਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਫੁੱਟਬਾਲ ਦੀਆਂ 12 ਟੀਮਾਂ ਨੇ ਹਿੱਸਾ ਲਿਆ। ਪਹਿਲੇ ਮੁਕਾਬਲੇ 'ਚ ਚੂਹੜਚੱਕ ਦੀ ਟੀਮ ਨੇ ਲੋਪੋ ਦੀ ਟੀਮ ਨੂੰ ਹਰਾਇਆ। ਫਾਈਨਲ ਮੁਕਾਬਲਾ ਰਾਮੂੰਵਾਲਾ ਨਵਾਂ ਦੀ ਏ ਟੀਮ ਤੇ ਰਾਮੂੰਵਾਲਾ ਨਵਾਂ ਬੀ ਟੀਮ ਵਿਚਕਾਰ ਹੋਇਆ। ਮਿਲੇ ਸਮੇਂ ਦੌਰਾਨ ਮੈਚ ਬਰਾਬਰ ਰਹਿਣ 'ਤੇ ਰਾਮੂੰਵਾਲਾ ਨਵਾਂ ਦੀ ਬੀ ਟੀਮ ਏ ਟੀਮ ਨੂੰ ਪੈਨਲਟੀ ਕਿੱਕਾਂ ਰਾਹੀਂ ਹਰਾ ਕੇ ਲੀਗ ਜੇਤੂ ਰਹੀ। ਇਸ ਮੌਕੇ ਪ੍ਰਦੀਪ ਗੱਗੂ, ਲੱਖਾ ਪੰਜਾਬ ਪੁਲਿਸ, ਬਲਵੀਰ ਲਾਡੀ ਗਿੱਲ, ਗੁਰਵਿੰਦਰ ਗਿੱਲ, ਪਿ੍ਰੰਸ ਗਿੱਲ, ਗੁਰਮੁਖ ਸਿੰਘ, ਪੀਤਾ ਪਟਵਾਰੀ, ਪਿੰਦਰ ਗਿੱਲ, ਜਗਦੀਪ ਜੱਗਾ, ਕੁਲਵਿੰਦਰ ਧੋਨੀ, ਜਗਜੀਤ ਸੋਨੂੰ, ਲਵਪ੍ਰਰੀਤ ਸਿੰਘ, ਰਵੀ, ਕੁਲਵੀਰ ਸਿੰਘ, ਦਰਸ਼ਨ ਬਿੱਡਾ, ਨਰਦੀਪ ਸਨੀ, ਹਰਦੀਪ ਗੋਰਾ, ਸੁਰਿੰਦਰ ਸੋਢੀ, ਬੌਬੀ, ਮਨਰਾਜ ਸਿੰਘ ਆਦਿ ਹਾਜਰ ਸਨ।