ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ

ਧਾਰਮਿਕ ਅਤੇ ਸਮਾਜਿਕ ਕਾਰਜ਼ਾ ਵਿਚ ਹਮੇਸਾ ਮੋਹਰੀ ਰੋਲ ਅਦਾ ਕਰੀ ਵਿਸਵ ਪ੍ਰਸਿੱਧ ਧਾਰਮਿਕ ਸੰਪਰਦਾਇ ਦਰਬਾਰਸਰ ਲੋਪੋਂ ਨੇ ਵਿਸ਼ਵ ਭਰ ਵਿਚ ਫੈਲੀ ਕਰੋਨਾ ਦੀ ਮਹਾਮਾਰੀ ਕਰਕੇ ਦੋ ਡੰਗ ਦੀ ਰੋਜ਼ੀ ਰੋਟੀ ਤੋਂ ਸਮੁੱਚਾ ਕੰਮਕਾਰ 'ਠੱਪ' ਹੋਣ ਕਰਕੇ ਅਵਾਜ਼ਾਰ ਹੋਏ ਲੋਕਾਂ ਦੀ ਬਾਂਹ ਫੜ੍ਹਦਿਆਂ ਲੋੜਵੰਦਾ ਨੂੰ ਸੰਸਥਾ ਦੇ ਪੰਜ ਅਸਥਾਨਾਂ ਤੋਂ ਸੰਪਰਦਾਇ ਦੇ ਮੁੱਖੀ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਦੀ ਅਗਵਾਈ ਹੇਠ ਰੋਜ਼ਾਨਾਂ ਲੰਗਰ ਲਗਾ ਹਜ਼ਾਰਾ ਲੋੜਵੰਦਾ ਨੂੰ ਛਕਾਉਣ ਦੀ ਮੁਹਿੰਮ ਵਿੱਢੀ ਹੈ ਜੋਂ ਨਿਰੰਤਰ ਜਾਰੀ ਹੈ ਤਾ ਜੋਂ ਇਸ ਬਿਪਤਾ ਦੀ ਘੜੀ ਦੌਰਾਨ ਕੋਈ ਵੀ ਵਿਅਕਤੀ ਭੁੱਖੇ ਪੇਂਟ ਨਾ ਸੌਵੇ। ਸੰਪਰਦਾਇ ਦੇ ਸੇਵਾਦਾਰ ਭਗੀਰਥ ਸਿੰਘ ਲੋਪੋਂ ਨੇ ਦੱਸਿਆ ਕਿ ਦਰਬਾਰ ਸੰਪਰਦਾਇ ਵਲੋਂ ਪੰਜ ਅਸਥਾਨਾਂ ਤੋਂ ਲੰਗਰ ਤਿਆਰ ਕਰਕੇ ਲੋੜਵੰਦਾ ਵਿਚ ਵੰਡਿਆ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਹਜ਼ਾਰਾ ਘਰਾਂ ਲਈ ਸੁੱਕਾ ਰਾਸ਼ਨ ਵੰਡਿਆ ਗਿਆ ਹੈ। ਉਨ੍ਹਾ ਕਿਹਾ ਕਿ ਇਸ ਮਹਾਮਾਰੀ ਦੇ ਖ਼ਾਤਮੇ ਲਈ ਸਾਨੂੰ ਸਭ ਨੂੰ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ। ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਨੇ ਕਿਹਾ ਕਿ ਸੰਗਤਾ ਇਸ ਮਹਮਾਰੀ ਤੋਂ ਦੁਨੀਆ ਨੂੰ ਬਚਾਉਣ ਲਈ ਰੋਜ਼ਾਨਾ ਘਰਾਂ ਵਿਚ ਬੈਠ ਕੇ ਗੁਰਬਾਣੀ ਜਾਪ ਕਰਨ ਤਾ ਜੋਂ ਇਸ ਮਹਮਾਰੀ ਤੇ ਕਾਬੂ ਪੈ ਸਕੇ। ਉਨ੍ਹਾ ਕਿਹਾ ਕਿ ਦਰਬਾਰ ਸੰਪਰਦਾਇ ਵਲੋਂ ਸੰਗਤਾ ਦੇ ਸਹਿਯੋਗ ਨਾਲ ਲੰਗਰ ਜਾਰੀ ਰਹਿਣਗੇ। ਇਸ ਮੌਕੇ ਬਾਬਾ ਨਿਰਮਲ ਸਿੰਘ ਵੈਦ, ਗੁਰਦੀਪ ਸਿੰਘ, ਸੁਖਮੰਦਰ ਸਿੰਘ, ਜਸਵੀਰ ਸਿੰਘ, ਹਰਪ੍ਰਰੀਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਜਸਵਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਮਨਦੀਪ ਸਿੰਘ, ਸੇਵਕ ਸਿੰਘ, ਗੁਰਮੇਲ ਸਿੰਘ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।