ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 18 ਫਰਵਰੀ ਨੂੰ ਲੁਧਿਆਣਾ ਦੀ ਲੈਂਡ ਮਾਰਕਾ ਬੈਂਕ ਅੱਗੇ ਲਗਾਏ ਜਾ ਰਹੇ ਧਰਨੇ ਨੂੰ ਸਫ਼ਲ ਬਨਾਉਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਹਲਕੇ ਦੇ ਵੱਖ ਵੱਖ ਪਿੰਡਾਂ ਦੀਨਾ ਸਾਹਿਬ, ਪੱਖਰਵੱਡ, ਖਾਈ ਆਦਿ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਧਾਨ ਅਮਰਜੀਤ ਸਿੰਘ ਸੈਦੋਕੇ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਦਾਗਰ ਸਿੰਘ ਖਾਈ ਨੇ ਕਿਹਾ ਕਿ ਲੁਧਿਆਣਾ ਦੀ ਲੈਂਡ ਮਾਰਕ ਬੈਂਕ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਪਾਸੋ ਲੋਨ ਕਰਨ ਸਮੇਂ ਖਾਲੀ ਚੈੱਕਾ ਤੇ ਦਸਤਖਤ ਕਰਵਾ ਕੇ ਰੱਖੇ ਹਨ। ਉਨ੍ਹਾਂ ਚੈਕਾ ਨੂੰ ਬੈਂਕ ਵਿੱਚ ਲਾ ਕੇ ਚੈਕ ਬਾਉਂਸ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਧੋਖਾਧੜੀ ਦੇ ਕੇਸ ਪਾਏ ਜਾ ਰਹੇ ਹਨ। ਇਸ ਦੇ ਸਬੰਧ ਵਿੱਚ ਉਕਤ ਬੈਂਕ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ 14 ਅਤੇ 15 ਫਰਵਰੀ ਨੂੰ ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੁਕ ਕਰਨ ਲਈ ਝੰਡਾ ਮਾਰਚ ਕੀਤੇ ਜਾਣਗੇ।

ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪਟਿਆਲਾ ਵਿਖੇ ਆਪਣੀਆਂ ਮੰਗਾਂ ਪ੍ਤੀ ਰੋਸ ਕਰ ਰਹੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਗਈ ਅਤੇ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ। ਇਸ ਮੌਕੇ ਪ੍ਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਆਗੂ ਬੂਟਾ ਸਿੰਘ ਭਾਗੀਕੇ, ਸਕੱਤਰ ਸੁਦਾਗਰ ਸਿੰਘ ਖਾਈ, ਬੂਟਾ ਸਿੰਘ ਖਾਈ, ਗੁਰਸੇਵਕ ਸਿੰਘ ਦੀਨਾ ਸਾਹਿਬ, ਸਰਦੂਲ ਸਿੰਘ ਦੀਨਾ, ਇੰਦਰਮੋਹਣ ਸਿੰਘ ਪੱਤੋ, ਲਛਮਣ ਸਿੰਘ, ਗੁਰਸੇਵਕ ਸਿੰਘ ਰੌਂਤਾ, ਗੁਰਲਾਲ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਵੱੱਖ ਵੱਖ ਪਿੰਡਾਂ ਦੇ ਕਿਸਾਨ ਆਗੂ ਹਾਜ਼ਰ ਸਨ।