ਵਕੀਲ ਮਹਿਰੋਂ,, ਮੋਗਾ

ਜਾਮ ਨਗਰ ਅੰਮਿ}ਸਰ ਵਾਇਆ ਬਠਿੰਡਾ ਐਕਸਪ੍ਰਰੈੱਸ ਵੇਅ ਸੜਕ 'ਚ ਆਉਂਦੀ ਜ਼ਮੀਨ ਦੇ ਮਾਲਕਾਂ ਨੂੰ ਸਹੀ ਮੁਆਵਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਮੋਗਾ ਜ਼ਲਿ੍ਹੇ ਦੇ ਦਰਜਨਾਂ ਪਿੰਡਾਂ ਵੱਲੋਂ ਬਣਾਈ ਗਈ ਜ਼ਮੀਨ ਬਚਾਓ ਸੰਘਰਸ਼ ਕਮੇਟੀ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫਤਰ ਮੋਗਾ ਦੇ ਸਾਹਮਣੇ ਦੋ ਘੰਟੇ ਲਈ ਰੋਸ ਧਰਨਾ ਦਿੱਤਾ ਗਿਆ। ਉਪਰੰਤ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ ਦੀ ਅਗਵਾਈ ਹੇਠ ਕਿਸਾਨਾਂ ਨੇ ਇਸ ਮਾਮਲੇ ''ਤੇ ਮੋਗਾ ਦੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਧਰਨੇ ਦੌਰਾਨ ਜਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ ਨੇ ਕਿਹਾ ਕਿ ਜਾਮ ਨਗਰ ਅੰਮਿ}ਸਰ ਵਾਇਆ ਬਠਿੰਡਾ ਐਕਸਪ੍ਰਰੈਸ ਵੇ 'ਚ ਜਿਨਾਂ੍ਹ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ, ਉਨਾਂ੍ਹ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਸਰਕਾਰ ਵਲੋਂ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਚਲਦਿਆਂ ਹੀ ਕਿਸਾਨਾਂ ਨੇ ਕਮੇਟੀ ਦਾ ਗਠਨ ਕੀਤਾ ਹੈ। ਪੂਰੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਹੀ ਅੱਜ ਡੀਸੀ ਦਫਤਰ ਸਾਹਮਣੇ ਕਿਸਾਨ ਇਕੱਤਰ ਹੋਏ ਹਨ। ਉਨਾ ਕਿਹਾ ਕਿ ਜਿਵੇਂ ਗੁਜਰਾਤ ਸਟੇਟ ਵਲੋਂ ਆਪਣੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਵਲੋਂ ਵੀ ਪੰਜਾਬ ਦੇ ਕਿਸਾਨਾਂ ਨੂੰ ਗੁਜਰਾਤ ਪੈਟਰਨ ਤੇ ਮੁਆਵਜਾ ਦਿੱਤਾ ਜਾਵੇ ਅਤੇ ਮਾਰਕੀਟ ਚੈਟ ਤੇ 2 ਨਾਲ ਗੁਣਾ ਕਰਕੇ ਜੋ ਪੰਜਾਬ ਸਰਕਾਰ ਵਲੋਂ 12/03/2021 ਨੂੰ ਪੰਜਾਬ ਸਰਕਾਰ ਮਲਟੀਰੈਕਟਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਦੇ ਤਹਿਤ ਮੁਆਵਜਾ ਦਿੱਤਾ ਜਾਵੇ। ਉਨਾਂ੍ਹ ਕਿਹ ਕਿ ਸ਼ਹਿਰੀ ਜਮੀਨ, ਮਕਾਨ, ਦੁਕਾਨ ਜਾਂ ਇੰਸਟੀਟਿਊਸ਼ਨ ਦੀ ਜਮੀਨ ਦਾ ਰੇਟ 1 ਲੱਖ ਰੁਪਏ ਪ੍ਰਤੀ ਗਜ ਦਿੱਤਾ ਜਾਵੇ। ਇਸ ਮੌਕੇ ਚਰਨਜੀਤ ਸਿੰਘ, ਰਾਜਵਿੰਦਰ ਸਿੰਘ ਗਿੱਲ ਜਰਨਲ ਸੈਕਟਰੀ, ਸੀਨੀਅਰ ਮੀਤ ਪ੍ਰਧਾਨ ਗੁਰਦਿਆਲ ਸਿੰਘ, ਜਿਲ੍ਹਾ ਪ੍ਰਧਾਨ ਮੋਗਾ ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਮੋਗਾ ਗੁਰਚਰਨ ਸਿੰਘ ਸਮਰਾ, ਪਰਮਜੀਤ ਸਿੰਘ ਡਾਲਾ ਬਲਾਕ ਪ੍ਰਧਾਨ ਮੋਗਾ, ਦਰਸ਼ਨ ਸਿੰਘ ਬਾਰੇਵਾਲਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਆਦਿ ਹਾਜਰ ਸਨ।