ਹਰਿੰਦਰ ਭੱਲਾ, ਬਾਘਾਪੁਰਾਣਾ : ਦਿੱਲੀ ਦੇ ਸਿੰਘੂ ਮੋਰਚੇ ਤੋਂ ਤਕਰੀਬਨ ਸਵਾ ਕੁ ਮਹੀਨਾ ਪਹਿਲਾਂ ਨੂੰ ਬਿਮਾਰ ਹੋ ਕੇ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਅਮਰੀਕ ਸਿੰਘ (51) ਪੁੱਤਰ ਹਰਚਰਨ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਹੈ। ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ।

ਅਮਰੀਕ ਸਿੰਘ ਕਿਰਤੀ ਕਿਸਾਨ ਯੂਨੀਅਨ ਦਾ ਸਰਗਰਮ ਵਰਕਰ ਸੀ। ਕਿਸਾਨ ਅਮਰੀਕ ਸਿੰਘ ਕੋਲ ਢਾਈ ਕੁ ਏਕੜ ਜਮੀਨ ਸੀ, ਪ੍ਰੰਤੂ ਹਸਪਤਾਲ ਵਿੱਚ ਇਲਾਜ ਅਧੀਨ ਕਿਸਾਨ ਅਮਰੀਕ ਸਿੰਘ ਦਾ ਪਰਿਵਾਰ ਹੋਰ ਕਰਜੇ ਦੀ ਮਾਰ ਹੇਠ ਆ ਗਿਆ।

ਛੋਟੀ ਕਿਸਾਨੀ ਵਿੱਚ ਹੋਣ ਕਾਰਨ ਕਿਸਾਨ ਅਮਰੀਕ ਸਿੰਘ ਉੱਪਰ ਪਹਿਲਾਂ ਵੀ ਕਰਜ਼ਾ ਸੀ ਜਿਸ ਦੇ ਘਰ ਦਾ ਖਰਚਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਅਮਰੀਕ ਸਿੰਘ ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਇੱਕ ਪੁੱਤਰ ਨੂੰ ਛੱਡ ਗਿਆ ਹੈ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਬਲਾਕ ਸਕੱਤਰ ਜਸਮੇਲ ਸਿੰਘ ਰਾਜੇਆਣਾ, ਬਲਕਰਨ ਸਿੰਘ ਵੈਰਕੋ ਨੇ ਜੱਥੇਬੰਦੀ ਦਾ ਝੰਡਾ ਪਾ ਕੇ ਸਹੀਦ ਕਿਸਾਨ ਅਮਰੀਕ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆ ਨੇ ਪ੍ਰਸਾਸ਼ਨ ਤੋਂ ਪੀੜਤ ਪਰਿਵਾਰ ਨੂੰ ਜੋ ਪੰਜਾਬ ਸਰਕਾਰ ਵੱਲੋਂ ਐਲਾਨੀ 5 ਲੱਖ ਦੀ ਸਹਾਇਤਾ ਰਾਸ਼ੀ, ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਅਤੇ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ।

ਇਸ ਮੌਕੇ ਇਕਾਈ ਪ੍ਰਧਾਨ ਅਜਮੇਰ ਸਿੰਘ , ਬੇਅੰਤ ਸਿੰਘ, ਬਲਜੀਤ ਨੰਬਰਦਾਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਛੋਟਾ ਘਰ, ਕਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਪੱਪੂ, ਭੁਪਿੰਦਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।

Posted By: Jagjit Singh