ਸਤਨਾਮ ਸਿੰਘ ਘਾਰੂ, ਧਰਮਕੋਟ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿਥੇ ਦਿੱਲੀ ਵਿਖੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਉਥੇ ਹੀ ਪੰਜਾਬ 'ਚ ਬੈਠੇ ਕਿਸਾਨ, ਮਜ਼ਦੂਰ ਤੇ ਨੌਜਵਾਨ ਕਾਲੇ ਕਾਨੂੰਨਾਂ ਖ਼ਿਲਾਫ਼ ਤੇ ਕਿਸਾਨੀ ਸੰਘਰਸ਼ ਦੇ ਹੱਕ 'ਚ ਡਟੇ ਹੋਏ ਹੋਏ ਹਨ।

ਇਸੇ ਤਹਿਤ ਹੀ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਮੋਟਰਸਾਈਕਲ ਰੈਲੀ ਕਰਕੇ ਮੋਦੀ ਸਰਕਾਰ ਖਿਲਾਫ ਵਿਰੋਧ ਪ੍ਰਗਟ ਕੀਤਾ ਗਿਆ। ਨੌਜਵਾਨ ਅਮੀਵਾਲਾ ਤੋਂ ਧਰਮਕੋਟ, ਜਲਾਲਾਬਾਦ ਪੂਰਬੀ, ਭਿੰਡਰ ਕਲਾਂ, ਇੰਦਰਗਗੜ, ਬੱਡੂਵਾਲਾ, ਦਬੁਰਜੀ, ਫਿਰੋਜਵਾਲਾ, ਕਮਾਲਕੇ ਹੁੰਦੇ ਹੋਏ ਟੋਲ ਪਲਾਜਾ ਕਮਾਲਕੇ ਪਹੁੰਚੇ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਨਛੱਤਰ ਸਿੰਘ ਰਸੂਲਪੁਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਆਗੂਆਂ ਵਲੋਂ ਨੌਜਵਾਨਾਂ ਦਾ ਸਵਾਗਤ ਕਰਦਿਆਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਦੇਸ਼ ਦਾ ਨੌਜਵਾਨ ਵਰਗ ਇਸ ਸੰਘਰਸ਼ ਦੀ ਪੂਰਨ ਹਮਾਇਤ ਕਰ ਰਿਹਾ ਹੈ ਅਤੇ ਦੇਸ਼ ਦੀ ਸਰਕਾਰ ਨੂੰ ਖੇਤੀ ਦੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਰਸੂਲਪੁਰ ਨੇ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਤਦ ਤਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ।

ਇਸ ਮੌਕੇ ਗੁਰਨਾਮ ਸਿੰਘ ਸਰਪੰਚ ਕਮਾਲਕੇ, ਰਛਪਾਲ ਸਿੰਘ ਖਹਿਰਾ, ਪ੍ਰਰੇਮ ਸਿੰਘ ਮੌਜਗੜ, ਬਲਵੀਰ ਸਿੰਘ, ਮਨਪ੍ਰਰੀਤ ਸਿੰਘ ਅਮੀਵਾਲਾ, ਮਨਦੀਪ ਸਿੰਘ, ਬਲਰਾਜ ਸਿੰਘ, ਸੰਦੀਪ ਸਿੰਘ, ਨਵਦੀਪ ਸਿੰਘ, ਮਹਿਲ ਸਿੰਘ, ਸੋਨਾ ਗਿੱਲ, ਸਵਰਨ ਸਿੰਗ, ਪਿ੍ਰਥੀਪਾਲ ਸਿੰਘ, ਦਲਜੀਤ ਸਿੰਘ, ਜਗਦੀਪ ਸਿੰਘ, ਲਖਵਿੰਦਰ ਸਿੰਘ, ਜਸਕਰਨ ਸਿੰਘ, ਨਿੱਕਾ ਗਿੱਲ, ਬੱਗਾ ਤੂਰ ਤੋਂ ਇਲਾਵਾ ਹੋਰ ਨੌਜਵਾਨ ਹਾਜ਼ਰ ਸਨ।