- ਮੋਗਾ ਦੀ ਖੇਤੀਬਾੜੀ ਟੀਮ ਨੇ ਨਵੀਂ ਤਕਨੀਕ ਨਾਲ ਲਗਵਾਏ ਵੱਟਾਂ ਉੱਪਰ ਝੋਨੇ ਦੀ ਫਸਲ ਦੇ ਝਾੜ ਦਾ ਕੀਤਾ ਨਿਰੀਖਣ

- ਕੁਦਰਤੀ ਸੋਮਿਆਂ ਦੀ ਬੱਚਤ ਕਰਕੇ ਵਧੇਰੇ ਪੈਦਾਵਾਰ ਪ੍ਰਰਾਪਤ ਕਰਨ ਨੂੰ ਤਰਜੀਹ ਦੇਣ ਕਿਸਾਨ : ਖੇਤੀਬਾੜੀ ਅਫ਼ਸਰ

ਕੈਪਸ਼ਨ : ਮੋਗਾ ਦੇ ਪਿੰਡ ਘੱਲ ਕਲਾਂ ਵਿਖੇ ਵੱਟਾਂ ਉਪਰ ਲਗਾਏ ਗਏ ਝੋਨੇ ਨੂੰ ਦੇਖਦੇ ਹੋਏ ਖੇਤੀਬਾੜੀ ਮਾਹਿਰ।

ਨੰਬਰ : 12 ਮੋਗਾ 8 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਮੋਗਾ ਵੱਲੋਂ ਪਾਣੀ, ਖਾਦ ਅਤੇ ਕੀਟਨਾਸ਼ਕ ਦਵਾਈਆਂ ਦਾ ਘੱਟ ਤੋ ਘੱਟ ਪ੍ਰਯੋਗ ਕਰਕੇ ਝੋਨੇ ਦੀ ਫਸਲ ਤੋ ਚੰਗੀ ਪੈਦਾਵਾਰ ਲੈਣ ਦੇ ਮਕ‘ਸਦ ਨਾਲ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਵੱਧ ਤੋਂ ਵੱਧ ਨਵੀਆਂ ਤਕਨੀਕਾਂ ਨਾਲ ਜੋੜਨ ਦੇ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਵਿਚਾਰ ਬਲਾਕ ਖੇਤੀਬਾੜੀ ਅਫਸਰ ਡਾ ਹਰਨੇਕ ਸਿੰਘ, ਰੋਡੇ ਮੋਗਾ-2 ਨੇ ਪਿੰਡ ਘੱਲ ਕਲਾਂ ਵਿਖੇ ਅਗਾਂਹਵਧੂ ਕਿਸਨ ਜਗਜੀਤ ਸਿੰਘ ਗਿੱਲ ਦੇ ਫਾਰਮ ਤੇ ਖੇਤੀਬਾੜੀ ਵਿਭਾਗ ਦੀ ਸਿਫ਼ਾਰਿਸ਼ ਤੇ ਵੱਟਾ ਉੱਪਰ ਲਗਾਏ ਗਏ ਝੋਨੇ ਦੀ ਫਸਲ ਦੇ ਝਾੜ ਦਾ ਅਨੁਮਾਨ ਲਗਾਉਣ ਲਈ ਫਸਲ ਦੀ ਕਟਾਈ ਦੇ ਤਜਰਬੇ ਸਮੇਂ ਪ੍ਰਗਟ ਕੀਤੇ। ਡਾ. ਦਲੇਰ ਸਿੰਘ ਸਾਬਕਾ ਖੇਤੀਬਾੜੀ ਅਫਸਰ ਲੁਧਿਆਣਾ ਵੀ ਇਸ ਸਮੇ ਮੌਜੂਦ ਸਨ।

ਬਲਾਕ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ ਖੇਤੀ ਵਿਗਿਆਨੀਆ ਵੱਲੋ ਵਿਕਸਤ ਕੀਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਨੂੰ ਅਪਨਾਉਣ ਦੀ ਮੁਹਾਰਤ ਰੱਖਦੇ ਹਨ, ਜਿਸ ਨਾਲ ਘੱਟ ਖਰਚਾ, ਘੱਟ ਮਿਹਨਤ ਤੇ ਕੁਦਰਤੀ ਸੋਮਿਆਂ ਦੀ ਬੱਚਤ ਕਰਕੇ ਵਧੇਰੇ ਆਮਦਨ ਪ੍ਰਰਾਪਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਘੱਲ ਕਲਾਂ ਬਲਾਕ ਮੋਗਾ-2 ਦੇ ਅਗਾਂਹਵਧੂ ਕਿਸਾਨ ਜਗਜੀਤ ਸਿੰਘ ਗਿੱਲ ਨੇ ਖੇਤੀਬਾੜੀ ਵਿਭਾਗ ਦੀ ਟੀਮ ਵੱਲੋ ਸ਼ਿਫਾਰਿਸ਼ ਤੇ ਆਪਣੇ ਫਾਰਮ ਤੇ ਝੋਨੇ ਦੀ 20 ਦਿਨਾਂ ਦੀ ਪਨੀਰੀ ਵੱਟਾਂ ਦੇ ਦੋਨੀਂ ਪਾਸੀ ਅੱਧ ਵਿਚਕਾਰ ਲਗਾ ਕੇ ਰਿਕਾਰਡ ਤੋੜ ਪੈਦਾਵਾਰ ਕੀਤੀ ਹੈ। ਡਾ. ਰੋਡੇ ਨੇ ਦੱਸਿਆ ਕਿ ਜਗਜੀਤ ਸਿੰਘ ਦੇ ਖੇਤ ਵਿੱਚ ਝੋਨੇ ਦੀ ਪੀਆਰ 114 ਕਿਸਮ ਦੀ ਕੇਵਲ 20 ਦਿਨਾਂ ਦੀ ਪਨੀਰੀ 9 ਜੂਨ 2019 ਨੂੰ ਵੱਟਾਂ ਦੇ ਦੋਨੀ ਪਾਸੀ ਅੱਧ ਵਿਚਕਾਰ ਲਗਾਈ ਗਈ ਸੀ, ਜਿਸ ਵਿੱਚ ਪ੍ਰਤੀ ਏਕੜ 90 ਕਿਲੋਂ ਯੂਰੀਆ ਅਤੇ 10 ਕਿਲੋਂ ਜਿੰਕ ਸਲਫੇਟ (21') ਫਸਲ ਨੂੰ ਪਾਈ ਗਈ। ਉਨ੍ਹਾਂ ਕਿਹਾ ਕਿ ਨਦੀਨਾਂ ਨੂੰ ਰੋਕਣ ਲਈ ਬੂਟਾਕਲੋਰ ਅਤੇ ਸਾਥੀ ਦਵਾਈ ਦਾ ਿਛੜਕਾਅ ਕੀਤਾ ਗਿਆ। ਇਸੇ ਤਰ੍ਹਾਂ ਹੀ ਉੱਲੀ ਨਾਸ਼ਕ ਦਾ ਇੱਕ ਿਛੜਕਾਅ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝੋਨੇ ਨੂੰ ਪੱਕਣ ਤੱਕ ਸਿਰਫ 19 ਪਾਣੀ ਲਗਾਏ ਗਏ ਅਤੇ 120 ਦਿਨਾਂ ਵਿੱਚ ਫਸਲ ਪੱਕ ਕੇ ਤਿਆਰ ਹੋ ਗਈ ਅਤੇ ਫਸਲ ਦਾ ਅਨੁਮਾਨ ਲਗਾਉਣ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋ ਕਿਸਾਨਾਂ ਦੀ ਹਾਜਰੀ ਵਿੱਚ ਇੱਕ ਮਰਲੇ ਵਿੱਚੋ ਫਸਲ ਕਟਾਈ ਦਾ ਤਜਰਬਾ ਕੀਤਾ ਗਿਆ, ਜਿਸ ਦਾ ਵਜਨ ਇੱਕ ਮਰਲੇ ਵਿੱਚੋ 23 ਕਿਲੋਂ 500 ਗ੍ਰਾਮ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਇਸ ਕਿਸਮ ਦੇ ਅੌਸਤਨ ਝਾੜ ਸਾਢੇ 27 ਕੁਇੰਟਲ ਪ੍ਰਤੀ ਏਕੜ ਦੇ ਮੁਕਾਬਲੇ 37 ਕੁਇੰਟਲ 60 ਕਿਲੋ ਪ੍ਰਰਾਪਤ ਹੋਇਆ ਹੈ ਜੋ ਕਿ ਇੱਕ ਰਿਕਾਰਡ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਇਸ ਤਕਨੀਕ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਕੁਦਰਤੀ ਸੋਮਿਆ ਦੀ ਘੱਟ ਵਰਤਂੋ ਕਰਕੇ ਵਧੇਰੇ ਪੈਦਾਵਾਰ ਪ੍ਰਰਾਪਤ ਨੂੰ ਤਰਜੀਹ ਦੇਣ ਲਈ ਕਿਹਾ। ਡਾ. ਰੋਡੇ ਨੇ ਕਿਹਾ ਕਿ ਸਾਡੀ ਖੇਤੀਬਾੜੀ ਵਿਭਾਗ ਦੀ ਟੀਮ ਨੂੰ ਅਜਿਹੇ ਅਗਾਂਹਵਧੂ ਕਿਸਾਨਾਂ ਤੋਂ ਆਸ ਹੈ ਕਿ ਇਹ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਪ੍ਰਰੇਰਨਾ ਸਰੋਤ ਬਣਨਗੇ।