ਮਨਪਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਭਾਰਤੀ ਕਿਸਾਨ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਕਿਸਾਨਾਂ ਨੇ ਦੀਨਾ ਸਾਹਿਬ ਪੁਲਿਸ ਚੌਕੀ ਅੱਗੇ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਵੱਲੋਂ ਤੂੜੀ ਬਣਾਉਣ 'ਤੇ ਲਾਈ ਰੋਕ ਦੀ ਨਿਖੇਧੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਸੁਦਾਗਰ ਸਿੰਘ ਖਾਈ ਨੇ ਦੱਸਿਆ ਕਿ ਦੀਨਾ ਸਾਹਿਬ ਦੀ ਪੁਲਿਸ ਚੌਕੀ ਇੰਚਾਰਜ ਵੱਲੋਂ ਪਿੰਡਾਂ ਦੇ ਸਰਪੰਚਾਂ ਰਾਹੀਂ ਪਿੰਡਾਂ ਵਿਚ ਆਵਾਜ਼ਾਂ ਦਬਾਈਆਂ ਜਾ ਰਹੀਆਂ ਹਨ ਕਿ ਕਣਕ ਵੱਢਣ ਤੋਂ ਬਾਅਦ ਛੇਤੀ ਤੂੜੀ ਨਾ ਬਣਾਈ ਜਾਵੇ। ਜਿਸ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਵਫ਼ਦ ਚੌਕੀ ਇੰਚਾਰਜ ਦੀਨਾ ਸਾਹਿਬ ਨੂੰ ਮਿਲੇ ਹਾਂ। ਉਨ੍ਹਾਂ ਕਿਹਾ ਕਿ ਮੌਸਮ ਦੀ ਖਰਾਬੀ ਤੋਂ ਅਤੇ ਟਾਂਗਰ ਨੂੰ ਅੱਗ ਲੱਗਣ ਦੇ ਡਰ ਤੋਂ ਕਿਸਾਨ ਛੇਤੀ ਤੂੜੀ ਬਣਾਉਂਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਸਾਡੇ ਇਸ ਤੂੜੀ ਦੇ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰ ਲੈਂਦਾ ਹੈ ਤਾਂ ਅਸੀਂ ਰੋਕ ਲਗਾ ਦਿੰਦੇ ਹਾਂ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨਾਲ ਧੱਕੇਸ਼ਾਹੀਆਂ ਨਾ ਕੀਤੀਆਂ ਜਾਣ।

ਇਸ ਮੌਕੇ ਕਿਸਾਨ ਆਗੂਆਂ ਨੇ ਇਕ ਮੰਗ ਪੱਤਰ ਚੌਕੀ ਇੰਚਾਰਜ ਸੌਂਪਿਆ ਗਿਆ, ਜਿਸ ਵਿਚ ਤੂੜੀ ਬਣਾਉਣ 'ਤੇ ਲਾਈ ਰੋਕ ਨੂੰ ਤੁਰੰਤ ਹਟਾਇਆ ਜਾਵੇ।

ਇਸ ਮੌਕੇ ਕਾਕਾ ਸਿੰਘ, ਗੁਰਮੇਲ ਸਿੰਘ, ਨਿਰਭੈ ਸਿੰਘ, ਜਗਦੇਵ ਸਿੰਘ, ਕੁਲਵੰਤ ਸਿੰਘ, ਨੈਬ ਸਿੰਘ, ਜੀਤ ਸਿੰਘ, ਗੁਰਲਾਲ ਸਿੰਘ, ਭੋਲਾ ਸਿੰਘ, ਆਤਮਾ ਸਿੰਘ, ਜੀਤ ਸਿੰਘ ਮਾਨ, ਪਿੰਡ ਪੱਖਰਵੱਡ, ਭੋਲਾ ਸਿੰਘ, ਬਸੰਤ ਸਿੰਘ, ਹਰਬੰਸ ਫ਼ੌਜੀ, ਪਾਲਾ ਸਿੰਘ, ਕਾਕੂ ਸਿੰਘ ਫੌਜੀ, ਰੂਪਾ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਗੁਰਸੇਵਕ ਸਿੰਘ, ਦਰਸ਼ਨ ਸਿੰਘ, ਪਿੰਦਰ ਸਿੰਘ ਹਾਜ਼ਰ ਸਨ।

Posted By: Sunil Thapa