- ਕੁਲਦੀਪ ਸਿੰਘ ਮਧੇਕੇ ਨੇ ਕਿਸਾਨ ਹਰੀ ਸਿੰਘ ਦੀ ਇੱਕ ਏਕੜ ਜ਼ਮੀਨ ਗੋਦ ਲਈ

- ਦੋ ਹੋਰ ਕਿਸਾਨਾਂ ਵੱਲੋਂ 25 ਏਕੜ ਤੋਂ ਉੱਪਰ ਕਣਕ ਦੀ ਬਿਜਾਈ ਕਰਵਾਉਣ ਦਾ ਵਾਅਦਾ

ਕੈਪਸ਼ਨ : ਕੁਲਦੀਪ ਸਿੰਘ ਮਧੇਕੇ ਕਿਸਾਨ ਹਰੀ ਸਿੰਘ ਦੀ ਇਕ ਏਕੜ ਜ਼ਮੀਨ ਗੋਦ ਲੈਣ ਸਮੇਂ।

ਨੰਬਰ : 22 ਮੋਗਾ 21 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਾਲ ਨੂੰ ਸਮਰਪਿਤ ਦਰਬਾਰ ਏ ਖਾਲਸਾ ਵੱਲੋਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 'ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਰਾਪਤ ਇਤਿਹਾਸਿਕ ਪਿੰਡ ਮਧੇਕੇ ਵਿਖੇ ਜ਼ਹਿਰ ਮੁਕਤ ਖੇਤੀ ਅਤੇ ਕੁਦਰਤੀ ਤਰੀਕੇ ਨਾਲ ਆਲੂਆਂ ਅਤੇ ਕਣਕ ਦੀ ਪੈਦਾਵਾਰ ਕਰਨ ਦੀ ਸ਼ੁਰੂਆਤ ਦਰਬਾਰ ਏ ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਕੀਤੀ ਗਈ। ਇਸ ਸਮੇਂ ਦਰਬਾਰ ਏ ਖਾਲਸਾ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਿਸਾਨ ਹਰੀ ਸਿੰਘ ਦੇ ਖੇਤ ਵਿੱਚ ਕਰਦਿਆਂ ਹਰਜਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਹਰੀ ਸਿੰਘ ਦੇ ਇੱਕ ਏਕੜ ਜ਼ਮੀਨ ਨੂੰ ਦਰਬਾਰ ਏ ਖਾਲਸਾ ਨੇ ਗੋਦ ਲਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਆਲੂਆਂ ਦੀ ਫਸਲ ਵਿੱਚੋਂ ਖਰਚਾ ਕੱਢ ਕੇ ਕਰੀਬ (ਪੰਜਾਹ ਹਜਾਰ) ਰੁਪਏ ਤੋਂ ਘੱਟ ਪਰੌਫਟ ਹੁੰਦਾ ਹੈ ਤਾਂ ਉਸ ਦੀ ਭਰਪਾਈ ਦਰਬਾਰ ਏ ਖਾਲਸਾ ਦੇ ਆਗੂ ਕੁਲਦੀਪ ਸਿੰਘ ਮਧੇਕੇ ਕਰਨਗੇ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੀ ਤਰਜ ਤੇ ਐਨਆਰਆਈ ਵੀਰ ਜਾਂ ਆਰਥਿਕ ਤੌਰ ਤੇ ਤਕੜੇ ਲੋਕ ਕਿਸਾਨਾਂ ਦੀਆਂ ਫਸਲਾਂ ਗੋਦ ਲੈ ਕੇ ਕੁਦਰਤੀ ਖੇਤੀ ਲਈ ਪ੍ਰਰੇਰਿਤ ਕਰਨ ਤਾਂ ਜੋ ਕਿ ਪਹਿਲੇ ਪੰਜਾਬ ਵਾਂਗ ਕੁਦਰਤੀ ਤਰੀਕੇ ਨਾਲ ਉਗਾਏ ਅਨਾਜ ਨੂੰ ਖਾ ਕੇ ਲੋਕ ਤੰਦਰੁਸਤ ਅਤੇ ਉਸਾਰੂ ਸੋਚ ਵਾਲੇ ਹੋ ਸਕਣ, ਕਿਉਂਕਿ ਚੰਗੀ ਖੁਰਾਕ ਦਾ ਅਸਰ ਤਨ ਅਤੇ ਮਨ ਦੋਨਾਂ ਤੇ ਹੁੰਦਾ ਹੈ। ਸਾਡਾ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਅਸੀਂ ਉਨ੍ਹਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਲਾਗੂ ਕਰਾਂਗੇ। ਉਨ੍ਹਾਂ ਪੰਜਾਬ ਦੇ ਹਰ ਕਿਸਾਨ ਨੂੰ ਆਪਣੇ ਪਰਿਵਾਰ ਦੀ ਜਰੂਰਤ ਵਾਸਤੇ ਅਨਾਜ ਸਬਜ਼ੀਆਂ ਆਦਿ ਪੈਦਾ ਕਰਨ ਦੀ ਅਪੀਲ ਕੀਤੀ। ਦਰਬਾਰ ਏ ਖਾਲਸਾ ਦੇ ਇਸ ਉਪਰਾਲੇ ਤੋਂ ਪ੍ਰਭਾਵਿਤ ਹੋ ਕੇ ਪਿੰਡ ਮਧੇਕੇ ਦੇ ਸਰਪੰਚ ਪਰਮਜੀਤ ਸਿੰਘ, ਜਸਪ੍ਰਰੀਤ ਸਿੰਘ ਜੱਸਾ ਮਧੇਕੇ, ਹਰੀ ਸਿੰਘ ਮਧੇਕੇ, ਲਿਸਕਾਰ ਸਿੰਘ ਗਾਜੀਆਣਾ, ਮਲਕੀਤ ਸਿੰਘ ਰਾਊਕੇ ਨੇ ਵੀ ਇੱਕ ਇੱਕ ਏਕੜ ਕਣਕ ਕੁਦਰਤੀ ਤਰੀਕੇ ਨਾਲ ਪੈਦਾ ਕਰਨ ਦਾ ਪ੍ਰਣ ਕੀਤਾ। ਜਸਵੀਰ ਸਿੰਘ ਰਾਊਕੇ ਅਤੇ ਮਾਸਟਰ ਜਗਜੀਤ ਸਿੰਘ ਰਾਊਕੇ ਨੇ ਵੀ ਆਪਣੇ ਪਿੰਡ ਵਿੱਚ 25 ਏਕੜ ਤੋਂ ਉੱਪਰ ਕਣਕ ਦੀ ਬਿਜਾਈ ਕਰਵਾਉਣ ਦਾ ਵਾਅਦਾ ਕੀਤਾ। ਭਾਈ ਮਾਝੀ ਨੇ ਦੱਸਿਆ ਕਿ ਇਸ ਵਾਰ ਇਸ ਜ਼ਮੀਨ ਵਿੱਚ ਪਹਿਲਾਂ ਨਾਲੋਂ ਅੱਧੀ ਖਾਦ ਪਾ ਕੇ ਬਿਜਾਈ ਕੀਤੀ ਜਾਵੇਗੀ ਅਤੇ ਅਗਲੇ ਸਾਲ ਖਾਦ ਹੋਰ ਘਟਾ ਦਿੱਤੀ ਜਾਵੇਗੀ ਅਤੇ ਕੀਟਨਾਸ਼ਕ ਸਪਰੇਹਾਂ ਬਿੱਲਕੁੱਲ ਬੰਦ ਰਹਿਣਗੀਆਂ ਅਤੇ ਜੇਕਰ ਸਪਰੇਹ ਦੀ ਲੋੜ ਪੈਂਦੀ ਹੈ ਤਾਂ ਉਹ ਕਿਸਾਨਾਂ ਵੱਲੋਂ ਦੇਸੀ ਤਰੀਕੇ ਨਾਲ ਤਿਆਰ ਕੀਤੀਆਂ ਸਪਰੇਹਾਂ ਿਛੜਕੀਆਂ ਜਾਣਗੀਆਂ ਤਾਂ ਜੋ ਕਿ ਸਾਡੀ ਪੰਜਾਬ ਦੀ ਜ਼ਮੀਨ ਵੀ ਨਰੋਈ ਸਿਹਤਮੰਦ ਹੋ ਸਕੇ।

ਇਸ ਸਮੇਂ ਗੁਰਦੁਆਰਾ ਪਾਕਾ ਸਾਹਿ ਦੇ ਪ੍ਰਬੰਧਕ ਜਸਪਿੰਦਰ ਸਿੰਘ ਮਧੇਕੇ, ਸੁਖਵਿੰਦਰ ਸਿੰਘ ਸਮਾਧ ਭਾਈ, ਜਲੌਰ ਸਿੰਘ ਨਿਹਾਲ ਸਿੰਘ ਵਾਲਾ, ਡਾਕਟਰ ਗੋਰਾ, ਬਲਵੀਰ ਸਿੰਘ, ਕਰਮ ਸਿੰਘ, ਪਰਮਜੀਤ ਸਿੰਘ ਸਰਪੰਚ, ਸਤਵੰਤ ਸਿੰਘ ਬੈਂਲਜੀਅਮ, ਗੁਰਪ੍ਰਰੀਤ ਸਿੰਘ ਹੈਪੀ, ਸਰਪੰਚ ਹਰੀ ਸਿੰਘ, ਕਰਨੈਲ ਸਿੰਘ, ਗੁਰਵਿੰਦਰ ਸਿੰਘ, ਗੁਰਜੰਟ ਸਿੰਘ ਹੈਪੀ, ਜਗਦੀਪ ਸਿੰਘ ਸਮੇਤ ਪਿੰਡ ਦੇ ਕਿਸਾਨ ਹਾਜ਼ਰ ਸਨ।