- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਪ੍ਰਣ : ਕਿਸਾਨ

ਕੈਪਸ਼ਨ : ਮੋਗਾ ਦੇ ਪਿੰਡ ਸਿੰੰਘਾਂਵਾਲਾ ਵਿਖੇ ਖੇਤ ਵਿੱਚ ਪਰਲੀ ਨੂੰ ਮਸ਼ੀਨ ਨਾਲ ਗੱਠਾਂ ਬਨਦਾ ਹੋਇਆ ਕਿਸਾਨ।

ਨੰਬਰ : 12 ਮੋਗਾ 17 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਜ਼ਮੀਨ ਦੀ ਸਿਹਤ ਵੀ ਖਰਾਬ ਹੁੰਦੀ ਹੈ। ਇਹ ਗੱਲ ਅਗਾਂਹਵਧੂ ਕਿਸਾਨ ਰਾਜਾ ਸਿੰਘ ਪਿੰਡ ਸਿੰਘਾਵਾਲਾ ਦੇ ਖੇਤ ਵਿਚ ਬੇਲਰ ਨਾਲ ਗੱਠਾਂ ਬਨਾਉਣ ਵਾਲੇ ਬੇਲਰ ਦਾ ਨਿਰੀਖਣ ਕਰਦਿਆਂ ਡਾ. ਜਸਵਿੰਦਰ ਸਿੰਘ ਬਰਾੜ ਮੋਗਾ ਨੇ ਕਹੇ। ਉਨ੍ਹਾਂ ਦੱਸਿਆ ਕਿ ਜ਼ਰੂਰੀ ਖੁਰਾਕੀ ਤੱਤ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਤੋਂ ਇਲਾਵਾ ਸੂਖਮ ਤੱਤ ਨਸ਼ਟ ਹੁੰਦੇ ਹਨ, ਉਸ ਦੇ ਨਾਲ ਨਾਲ ਜ਼ਮੀਨ ਵਿਚ ਆਰਗੈਨਿਕ ਕਾਰਬਨ ਵਿਚ ਵਾਧਾ ਹੁੰਦਾ ਹੈ। ਜ਼ਮੀਨ ਦੀ ਸਿਹਤ ਤੇ ਪੀਐਚ ਜੋ ਕਿ 7.5 ਹੋਣੀ ਚਾਹੀਦੀ ਹੈ, ਉਸ ਵਿਚ ਸੁਧਾਰ ਹੁੰਦਾ ਹੈ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈਕੋਰਟ ਅਤੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਵੱਲੋਂ ਪਰਾਲੀ ਸਾੜਨ ਤੇ ਪੂਰਨ ਮਨਾਹੀ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ ਅਤੇ ਕਿਸਾਨ ਆਗੂਆਂ ਤੇ ਸਖਤ ਕਾਰਵਾਈ ਹੋਵੇਗੀ। ਅਗਾਂਹਵਧੂ ਕਿਸਾਨ ਗੁਰਦੇਵ ਸਿੰਘ ਪਿੰਡ ਜੈ ਸਿੰਘ ਵਾਲਾ ਨੇ ਕਿਹਾ ਕਿ ਅਸੀਂ ਵਾਤਾਵਰਨ ਨੂੰ ਸੁੱਧ ਰੱਖਣ ਤੇ ਜਿਹੜਾ ਨਿਯਮਾਂ ਅਨੁਸਾਰ ਅਧਿਕਾਰੀ ਪਰਾਲੀ ਸਾੜਨ ਤੋਂ ਰੋਕੇਗਾ ਅਸੀਂ ਕਿਸਾਨ ਉਸ ਅਧਿਕਾਰੀ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਸੰਭਵ ਯਤਨ ਕਰਾਂਗੇ ਅਤੇ ਪੰਜਾਬ ਵਿਚ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਤਾਵਰਨ ਨੂੰ ਸੁੱੱਧ ਰਖੀਏ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਅਤੇ ਵਿਚ ਹੀ ਵਾਹ ਕੇ ਆਲੂ ਦੀ ਖੇਤੀ ਕਰਦੇ ਹਨ। ਇਸ ਮੌਕੇ ਹੋਰ ਵੀ ਅਗਾਂਹਵਧੂ ਕਿਸਾਨ ਜਿਨ੍ਹਾਂ ਨੇ ਪਿਛਲੇ ਸਾਲਾਂ ਤੋਂ ਪਰਾਲੀ ਨੂੰ ਆਪਣੇ ਖੇਤਾਂ ਵਿਚ ਹੀ ਵਾਹਿਆ ਸੀ, ਉਹ ਹਾਜ਼ਰ ਸਨ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਜੇਕਰ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਜਾਵੇ ਤਾਂ ਕੋਈ ਵੀ ਕੰਮ ਅਸੰਭਵ ਨਹਂੀ। ਇਸ ਲਈ ਸਮੂਹ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਦੀ ਹਮਾਇਤ ਕਰਦੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਨਮੁੱਖ ਇਹ ਵਾਅਦਾ ਕਰਦੇ ਹਨ, ਕਿ ਉਹ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਾਉੋਣ ਲਈ ਪ੍ਰਰੇਰਿਤ ਕਰਨਗੇ।