ਬਲਵਿੰਦਰ ਸਮਰਾ, ਬਿਲਾਸਪੁਰ : ਪਿੰਡ ਬਿਲਾਸਪੁਰ ਵਿਖੇ ਇਕ ਕਿਸਾਨ ਦੀ ਛੱਪੜ ਦੇ ਨਾਲੇ 'ਚ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੀ ਪਛਾਣ ਬਲੌਰ ਸਿੰਘ (60) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਬਲੌਰ ਸਿੰਘ ਬੀਤੀ ਰਾਤ ਕਰੀਬ 10 ਵਜੇ ਆਪਣੇ ਘਰ ਨੂੰ ਸਾਈਕਲ 'ਤੇ ਜਾ ਰਿਹਾ ਸੀ ਕਿ ਹਨੇਰਾ ਹੋਣ ਕਾਰਨ ਉਹ ਛੱਪੜ ਦੇ ਨਾਲੇ 'ਚ ਜਾ ਡਿੱਗਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ+ ਕਿ ਪਿੰਡ ਵਾਸੀ ਪਿਛਲੇ ਦੋ ਦਿਨਾਂ ਤੋਂ ਉਸ ਦੀ ਭਾਲ ਕਰ ਰਹੇ ਸਨ। ਸ਼ੁੱਕਰਵਾਰ ਨੂੰ ਪਤਾ ਲੱਗਣ 'ਤੇ ਜੇਸੀਬੀ ਰਾਹੀਂ ਪੁਲੀ ਪੁੱਟ ਕੇ ਬਲੌਰ ਸਿੰਘ ਦੀ ਲਾਸ਼ ਕੱਢੀ ਗਈ।