ਗੁਰਪ੍ਰਰੀਤ ਖੈਹਿਰਾ, ਅਜੀਤਵਾਲ

ਥਾਣਾ ਅਜੀਤਵਾਲ ਅਧੀਨ ਪੈੈਂਦੇ ਪਿੰਡ ਝੰਡਿਆਣਾ ਸਰਕੀ ਵਿਖੇ ਇੱਕ ਗਰਭਵਤੀ ਵਿਅਹੁਤਾ ਰਮਨਦੀਪ ਕੌਰ ਨੂੰ ਦਹੇਜ ਲਈ ਕੁੱਟਮਾਰ ਤੇ ਕਤਲ ਕਰਨ ਦੇ ਮਾਮਲੇ ਵਿੱਚ ਅੱਜ ਪਰਿਵਾਰਿਕ ਮੈਂਬਰਾਂ ਨੇ ਇਲੈਕਟੋਹੋਮਿਉਪੈਥੀ ਯੂਨੀਅਨ ਪੰਜਾਬ ਦੇ ਚੇਅਰਮੈਨ ਜਗਤਾਰ ਸਿੰਘ ਸੇਖੋਂ ਦੀ ਅਗਵਾਈ ਹੇਠ ਵੱਖ ਵੱਖ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਥਾਣੇ ਅੱਗੇ ਇਕੱਠ ਕਰਕੇ ਿਘਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਵੱਲੋਂ ਲੜਕੀ ਦੀ ਹੱਤਿਆ ਕੀਤੀ ਗਈ ਹੈ। ਉਨਾਂ ਪੁਲੀਸ ਪ੍ਰਸਾਸ਼ਨ ਤੇ ਗੰਭੀਰ ਇਲਜਾਮ ਲਗਾਏ ਕਿ ਰਾਜਨੀਤਿਕ ਦਬਾਅ ਕਾਰਨ ਹੱਤਿਆ ਨੂੰ ਆਤਮ ਹੱਤਿਆ ਦਾ ਰੂਪ ਦਿੱਤਾ ਜਾ ਰਿਹਾ ਹੈ। ਉਨਾਂ ਪੁਲਿਸ ਵੱਲੋਂ ਸ਼ਾਮਲ ਧਰਾਵਾਂ ਤੇ ਇਤਰਾਜ ਜਤਾਇਆ। ਇਸ ਤੋਂ ਪਹਿਲਾਂ 25 ਜੁਲਾਈ ਨੂੰ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਪੁਲਿਸ ਵੱਲੋਂ ਧਾਰਾ 306 ਤੇ 34 ਲਗਾ ਕੇ ਲੜਕੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਲਈ ਲੜਕੀ ਦੀ ਸੱਸ ਤੇ ਪਤੀ ਖਿਲਾਫ ਮਾਮਲਾ ਦਰਜ ਕਰਕੇ ਲੜਕੀ ਦੀ ਸੱਸ ਮਨਜੀਤ ਕੌਰ ਅਤੇ ਲੜਕੀ ਦੇ ਪਤੀ ਮਨਜਿੰਦਰ ਸਿੰਘ ਜੋ ਕਿ ਫੌਜ ਵਿੱਚ ਨੌੌਕਰੀ ਕਰਦਾ ਹੈ, ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਪਰਸ਼ਨ ਸਿੰਘ, ਡੀ.ਐਸ.ਪੀ ਮੋਗਾ, ਸ਼ੁਖਦਰਸਨ ਸਿੰਘ ਐਚਐਚਓ ਅਜੀਤਵਾਲ, ਐਸਐਚਓ ਬੱਧਨੀ ਕਲਾਂ ਸੰਦੀਪ ਸਿੰਘ ਨੇ ਮੋਹਤਬਰਰ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਲੜਕੀ ਦੇ ਭਰਾ ਧਰਮਪਾਲ ਸਿੰਘ ਵਾਸੀ ਰਾਏਕੋਟ ਦੇ ਬਿਆਨਾਂ ਦੇ ਅਧਾਰ 'ਤੇ ਇਸ ਜੁਰਮ ਵਿੱਚ ਹੋਰ ਵਾਧਾ ਕਰਦੇ ਹੋਏ ਧਾਰਾ 304/ਬੀ ਤੇ ਧਾਰਾ 120/ਬੀ ਦਰਜ ਕੀਤਾ ਗਿਆ। ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ਼ ਹੋਣ ਤੇ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ।